ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨਿੱਤਰੇ ਕਿਸਾਨਾਂ ਦੇ ਹੱਕ 'ਚ - ਕਿਸਾਨਾਂ ਦੀ ਸਮੱਸਿਆ
🎬 Watch Now: Feature Video
ਚੰਡੀਗੜ੍ਹ: ਕਿਸਾਨਾਂ ਦੇ ਹੱਕਾਂ 'ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨਿੱਤਰੇ ਤੇ ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਦੀ ਹਿਮਾਇਤ 'ਚ ਕਾਰ ਰੈਲੀ ਕੱਢੀ । ਇਸ ਮੌਕੇ 'ਤੇ ਮੌਜੂਦ ਵਕੀਲਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਨੇ ਸਰਕਾਰ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀ ਸਮੱਸਿਆ ਨੂੰ ਸੁਣ ਉਨ੍ਹਾਂ ਨੂੰ ਜਲਦ ਹੱਲ਼ ਕਰਨਾ ਚਾਹੀਦਾ ਹੈ। ਸਿਆਲ ਰੁੱਤ ਵੀ ਆਪਣੇ ਪੂਰੇ ਪ੍ਰਕੋਪ 'ਚ ਹੈ। ਉਨ੍ਹਾਂ ਨੇ ਸਰਕਾਰ ਦੀ ਨੀਯਤ 'ਤੇ ਸ਼ੱਕ ਕਰਦਿਆਂ ਕਿਹਾ ਕਿ ਜੇਕਰ ਇਹ ਕਾਨੂੰਨ ਸੱਚ 'ਚ ਕਿਸਾਨ ਹਿਤੈਸ਼ੀ ਹੈ ਤਾਂ ਇਸ ਨੂੰ ਕੋਰੋਨਾ ਕਾਲ 'ਚ ਇਨ੍ਹਾਂ ਬਿੱਲਾਂ ਨੂੰ ਪਾਸ ਕਿਉਂ ਕੀਤਾ?