ਲੁਧਿਆਣਾ : ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਨੂੰ ਖੇਤੀ ਦੇ ਵਿੱਚ ਵਧਾਉਣ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇਸ਼ ਦੀ ਮੋਹਰੀ ਖੇਤੀਬਾੜੀ ਯੂਨੀਵਰਸਿਟੀ ਵਾਲੇ ਵਿੱਚ ਸ਼ਾਮਿਲ ਹੋਣ ਜਾ ਰਹੀ ਹੈ। 2025 ਦੇ ਪਹਿਲੇ ਸੈਸ਼ਨ ਦੇ ਦੌਰਾਨ ਸਕੂਲ ਆਫ ਡਿਜੀਟਲ ਟੈਕਨੋਲੋਜੀ ਦੀ ਸ਼ੁਰੂਆਤ ਹੋ ਰਹੀ ਹੈ। ਪਹਿਲੇ ਪੜਾਅ ਦੇ ਤਹਿਤ ਫੋਰਥ ਗ੍ਰੈਜੂਏਟ ਡਿਪਲੋਮਾ ਮੈਟਰੋਨਿਕਸ ਅਤੇ ਆਟੋਮੇਸ਼ਨ ਖੇਤੀਬਾੜੀ ਅਤੇ ਇਸ ਦੇ ਨਾਲ ਆਅਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਅਤੇ ਡਾਟਾ ਐਨਾਲਾਈਸਿਸ ਦੇ ਵਿੱਚ ਐਮਟੈਕ ਦੀ ਸ਼ੁਰੂਆਤ ਹੋਵੇਗੀ। ਜਿਸ ਦੀ ਪੁਸ਼ਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਕੀਤੀ ਗਈ। ਕੋਸਟ ਗ੍ਰੈਜੂਏਸ਼ਨ ਡਿਪਲੋਮਾ ਦੇ ਵਿੱਚ 15 ਸੀਟਾਂ ਅਤੇ ਐਮਟੈਕ ਦੇ ਵਿੱਚ 20 ਸੀਟ ਪਹਿਲੇ ਸੈਸ਼ਨ ਦੇ ਦੌਰਾਨ ਰੱਖੀਆਂ ਜਾਣਗੀਆਂ ਉਸ ਤੋਂ ਬਾਅਦ ਸੀਟਾਂ ਦੀ ਗਿਣਤੀ ਵਧਾਈ ਜਾਵੇਗੀ। ਇਨ੍ਹਾਂ ਕੋਰਸਾਂ ਦੇ ਵਿੱਚ ਇਮੈਜਨ ਸੈਂਸਰ, ਇਮੈਜਿਨ ਕੈਮਰਾ ਰੋਬਟ ਵਰਕਿੰਗ ਆਦਿ ਦੇ ਇਸਤੇਮਾਲ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਕਿਸਾਨਾਂ ਲਈ ਤਿਆਰ ਕੀਤੀ ਜਾਵੇਗੀ ਇੱਕ ਐਪਲੀਕੇਸ਼ਨ
ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਅਜਮੇਰ ਸਿੰਘ ਢੱਠ ਨੇ ਦੱਸਿਆ ਕਿ "ਅਸੀਂ ਸਮੇਂ ਦੇ ਮੁਤਾਬਿਕ ਸਕੂਲ ਆਫ ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਸਬੰਧੀ ਇੱਕ ਐਪਲੀਕੇਸ਼ਨ ਤਿਆਰ ਕੀਤੀ ਜਾਵੇਗੀ ਜੋ ਕਿ ਕਿਸਾਨਾਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਪਾਣੀ ਲਾਉਣ ਦੀ ਤਕਨੀਕ, ਬਿਮਾਰੀਆਂ ਸਬੰਧੀ ਜਾਣਕਾਰੀ ਅਤੇ ਸਪਰੇਅ ਸਬੰਧੀ ਡਿਟੇਲ ਜਾਣਕਾਰੀ ਹੋਵੇਗੀ। ਕਿਹੜੇ ਮੌਸਮ ਦੇ ਵਿੱਚ ਕਿਹੜੀ ਬਿਮਾਰੀ ਆਉਣ ਖਦਸ਼ਾ ਹੈ ਉਸ ਵਿੱਚ ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਅਤੇ ਹਿਊਮਨ ਇੰਟੈਲੀਜੈਂਸ ਨੂੰ ਜੋੜਿਆ ਜਾਵੇਗਾ। ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਇਸ ਦਾ ਫਾਇਦਾ ਲੈ ਸਕਣਗੇ। ਖੇਤੀ ਖੋਜਾਂ ਦੇ ਵਿੱਚ ਵੀ ਇਸ ਦੀ ਵਰਤੋਂ ਹੋਵੇਗੀ।"
ਮਾਹਰ ਡਾਕਟਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਸ਼ਲਾਗਾ ਯੋਗ ਕਦਮ ਹੈ। ਪੂਰੇ ਦੇਸ਼ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜੋ ਏਆਈ ਸਕੂਲ ਸਥਾਪਿਤ ਕਰਨ ਜਾ ਰਹੀ ਹੈ। ਯੂਨੀਵਰਸਿਟੀ ਦੇ ਕੋਲ ਆਪਣਾ 50 ਤੋਂ 60 ਸਾਲ ਦਾ ਡਾਟਾਬੇਸ ਹੈ। ਇਹ ਡਾਟਾ ਹਰ ਖੇਤਰ ਦੇ ਨਾਲ ਸੰਬੰਧਿਤ ਹੈ, ਭਾਵੇਂ ਉਹ ਮੌਸਮ ਦੇ ਨਾਲ ਸੰਬੰਧਿਤ ਹੋਵੇ ਭਾਵੇਂ ਉਹ ਪਾਣੀ ਦੀ ਵਰਤੋਂ ਦਾ ਹੋਵੇ, ਜਾਂ ਫਿਰ ਕਿਸੇ ਬਿਮਾਰੀ ਦੇ ਪੜਾ ਦਰ ਪੜਾ ਦਾ ਡਾਟਾ ਹੋਵੇ ਸਾਰਾ ਡਾਟਾ ਯੂਨੀਵਰਸਿਟੀ ਦੇ ਕੋਲ ਮੌਜੂਦ ਹੈ।
ਨੌਜਾਵਾਨਾਂ ਨੂੰ ਮਿਲੇਗਾ ਰੁਜ਼ਗਾਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਯੁੱਗ ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦਾ ਹੈ। ਸਾਡੀ ਨਾ ਸਿਰਫ ਕੌਮਾਂਤਰੀ ਪੱਧਰ ਉੱਤੇ ਸਗੋਂ ਕੌਮੀ ਪੱਧਰ ਦੇ ਅਦਾਰਿਆਂ ਦੇ ਨਾਲ ਵੀ ਗੱਲਬਾਤ ਹੋਈ ਹੈ। ਖੇਤੀਬਾੜੀ ਦੇ ਖੇਤਰ ਦੇ ਵਿੱਚ ਪੰਜਾਬ ਦੀ ਵੱਡੀ ਮੁਹਾਰਤ ਹੈ। ਸਕਿਲਡ ਲੇਬਰ ਅਤੇ ਲੇਬਰ ਦੀ ਘਟਦੀ ਜਾ ਰਹੀ ਗਿਣਤੀ ਉਸ ਤੋਂ ਨਿਜਾਤ ਮਿਲੇਗੀ। ਸਾਡੇ ਵਿਦਿਆਰਥੀਆਂ ਨੂੰ ਸਥਾਨਕ ਪੱਧਰ ਉੱਤੇ ਅਤੇ ਕੌਮਾਂਤਰੀ ਪੱਧਰ ਉੱਤੇ ਵੱਧ ਤੋਂ ਵੱਧ ਮੌਕੇ ਪੈਦਾ ਹੋਣਗੇ। ਵਿਦੇਸ਼ਾਂ ਵਿੱਚ ਜਾ ਕੇ ਵੀ ਉਨ੍ਹਾਂ ਨੂੰ ਨੌਕਰੀਆਂ ਮਿਲ ਸਕਣਗੀਆਂ। ਹਰੀ ਕ੍ਰਾਂਤੀ ਦੇ ਵਿੱਚ ਪੰਜਾਬ ਦਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਹਿਮ ਰੋਲ ਰਿਹਾ ਹੈ ਪਰ ਹੁਣ ਜੋ ਮੌਜੂਦਾ ਯੁੱਗ ਹੈ ਉਹ ਖੁਰਾਕ ਦੀ ਗਿਣਤੀ ਤੋਂ ਜਿਆਦਾ ਗੁਣਵੱਤਾ ਵੱਲ ਫੋਕਸ ਹੈ। ਸਾਡੀ ਐਕਸਪੋਰਟ ਦੇ ਵਿੱਚ ਵਾਧਾ ਕਰਨ ਦੇ ਲਈ ਏਆਈ ਅਹਿਮ ਯੋਗਦਾਨ ਪਾ ਸਕਦਾ ਹੈ ਇਸ ਕਰਕੇ ਏਆਈ ਸਕੂਲ ਦੀ ਸਥਾਪਨਾ ਕੀਤੀ ਜਾ ਰਹੀ ਹੈ।