thumbnail

By

Published : Oct 1, 2020, 7:21 PM IST

ETV Bharat / Videos

ਹਾਥਰਸ ਮਾਮਲਾ: ਲੋਕਾਂ ਵੱਲੋਂ ਮਾਮਲੇ ਦੀ ਫਾਸਟ ਟ੍ਰੈਕ ਕੋਰਟ ਰਾਹੀਂ ਜਾਂਚ ਕਰਵਾਉਣ ਦੀ ਮੰਗ

ਪਠਾਨਕੋਟ:ਹਾਥਰਸ ਕਾਂਡ ਤੋਂ ਬਾਅਦ ਲੋਕਾਂ 'ਚ ਰੋਸ ਦੀ ਭਾਵਨਾ ਹੈ ਅਤੇ ਉਹ ਕੈਂਡਲ ਮਾਰਚ ਅਤੇ ਯੋਗੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰੋਸ ਪ੍ਰਗਟਾ ਰਹੇ ਹਨ। ਜ਼ਿਲ੍ਹੇ ਦੇ ਪਿੰਡ ਕਟਾਰੂਚੱਕ ਦੀ ਸਰਪੰਚ ਉਰਮੀਲਾ ਨੇ ਵੀ ਅੱਜ ਪਿੰਡ ਵਾਸੀਆਂ ਨੂੰ ਇਕੱਠੇ ਕਰ ਯੋਗੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ ਅਤੇ ਇਸ ਮਾਮਲੇ ਨੂੰ ਫਾਸਟ ਟ੍ਰੈਕ ਕੋਰਟ 'ਚ ਭੇਜ ਜਲਦ ਤੋਂ ਜਲਦ ਇਨਸਾਫ ਦੀ ਮੰਗ ਕੀਤੀ। ਪਿੰਡ ਦੀਆਂ ਔਰਤਾਂ ਨੇ ਅਜਿਹੀਆਂ ਘਟਨਾਵਾਂ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਦੇਸ਼ ਨੂੰ ਭਾਵੇ ਆਜ਼ਾਦੀ ਮਿਲੇ 70 ਸਾਲਾਂ ਤੋਂ ਉੱਤੇ ਹੋ ਗਿਆ ਹੈ ਪਰ ਦੇਸ਼ 'ਚ ਔਰਤਾਂ ਦੀ ਆਜ਼ਾਦੀ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.