ਮੁੰਬਈ : ਮਹਾਰਾਸ਼ਟਰ ਦੇ ਪੁਣੇ 'ਚ ਬੁੱਧਵਾਰ ਸਵੇਰੇ ਹੈਲੀਕਾਪਟਰ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਪਿੰਡ ਬਵਧਾਨ ਬਦਰੁੱਕ ਨੇੜੇ ਵਾਪਰਿਆ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਬਚਾਅ ਕਾਰਜਾਂ ਲਈ ਮੈਡੀਕਲ ਟੀਮ ਨੂੰ ਰਵਾਨਾ ਕੀਤਾ ਗਿਆ। ਮਰਨ ਵਾਲਿਆਂ 'ਚ 2 ਪਾਇਲਟ ਅਤੇ 1 ਇੰਜੀਨੀਅਰ ਸ਼ਾਮਲ ਹੈ।
#WATCH | Pune: BJP Corporator Dilip Vedepatil says, " ...there were 2 captains & 1 engineer onboard. after flying 1 km, it met with the accident...there was fog in the morning, it should not have flown but they went ahead anyway...3 people died...auditimg of this helipad is not… https://t.co/5XuaMZiGao pic.twitter.com/jXF3SAwOx3
— ANI (@ANI) October 2, 2024
ਤਾਜ਼ਾ ਜਾਣਕਾਰੀ ਮੁਤਾਬਕ ਇਹ ਘਟਨਾ ਆਕਸਫੋਰਡ ਗੋਲਫ ਕਲੱਬ ਦੇ ਹੈਲੀਪੈਡ ਤੋਂ ਟੇਕਆਫ ਦੇ ਤੁਰੰਤ ਬਾਅਦ ਵਾਪਰੀ। ਇਹ ਹਾਦਸਾ ਸਵੇਰੇ 7 ਵਜੇ ਤੋਂ 7.10 ਵਜੇ ਦਰਮਿਆਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ 'ਚ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਘਟਨਾ ਦੀ ਪੂਰੀ ਜਾਣਕਾਰੀ ਸਰਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਮੌਕੇ ਉੱਤੇ ਪਹੁੰਚੇ ਭਾਜਪਾ ਕੌਂਸਲਰ ਦਿਲੀਪ ਵੇਦੇਪਾਟਿਲ ਨੇ ਕਿਹਾ ਕਿ "ਇਸ ਵਿੱਚ 2 ਕਪਤਾਨ ਅਤੇ 1 ਇੰਜੀਨੀਅਰ ਸਵਾਰ ਸੀ। ਇਹ 1 ਕਿਲੋਮੀਟਰ ਦੀ ਦੂਰੀ 'ਤੇ ਉਡਾਣ ਭਰਨ ਤੋਂ ਬਾਅਦ ਕ੍ਰੈਸ਼ ਹੋ ਗਿਆ। ਸਵੇਰੇ ਧੁੰਦ ਸੀ, ਇਸ ਨੂੰ ਟੇਕ ਆਫ ਨਹੀਂ ਕਰਨਾ ਚਾਹੀਦਾ ਸੀ, ਪਰ ਉਹ ਫਿਰ ਵੀ ਅੱਗੇ ਨਿਕਲ ਗਏ। 3 ਲੋਕ ਮਾਰੇ ਗਏ ਹਨ। ਇਸ ਹੈਲੀਪੈਡ ਦਾ ਆਡਿਟ ਨਹੀਂ ਕੀਤਾ ਗਿਆ। ਇਹ ਯਕੀਨੀ ਬਣਾਉਣ ਲਈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ, ਅਸੀਂ ਸਥਾਨਕ ਲੋਕ ਇਸ ਹੈਲੀਪੈਡ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਮਹਾਰਾਸ਼ਟਰ ਐੱਨਸੀਪੀ ਮੁਖੀ ਸੁਨੀਲ ਤਤਕਰੇ ਨੇ ਇਸ ਹੈਲੀਪੈਡ ਦੀ ਵਰਤੋਂ ਕੀਤੀ ਸੀ।"
ਇਸ ਤੋਂ ਪਹਿਲਾਂ, 24 ਅਗਸਤ ਨੂੰ ਪੁਣੇ ਵਿੱਚ ਹੈਲੀਕਾਪਟਰ ਹਾਦਸਾ ਹੋਇਆ ਸੀ। ਜਿਸ ਵਿੱਚ ਚਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇੱਕ ਨਿੱਜੀ ਕੰਪਨੀ ਦਾ ਇਹ ਹੈਲੀਕਾਪਟਰ ਮੁੰਬਈ ਦੇ ਜੁਹੂ ਤੋਂ ਹੈਦਰਾਬਾਦ ਲਈ ਉਡਾਣ ਭਰਿਆ ਸੀ। ਇਸ ਹਾਦਸੇ ਦਾ ਕਾਰਨ ਮੌਸਮ ਅਤੇ ਤਕਨੀਕੀ ਖਰਾਬੀ ਸੀ। ਇਸ ਹਾਦਸੇ ਵਿੱਚ ਹੈਲੀਕਾਪਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬਾਅਦ ਵਿੱਚ ਇਸ ਨੂੰ ਵੀ ਅੱਗ ਲੱਗ ਗਈ। ਪਾਇਲਟ ਆਨੰਦ ਇਸ ਨੂੰ ਚਲਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।