ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਵਿਰੁੱਧ ਰੋਸ ਪ੍ਰਦਰਸ਼ਨ - ਰੂਪਨਗਰ
🎬 Watch Now: Feature Video
ਰੂਪਨਗਰ: ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਨੂਰਪੁਰ ਬੇਦੀ ਦੇ ਪਿੰਡ ਰੋਹੜੂਆਣਾ ਵਿਖੇ ਕਿਸਾਨਾਂ ਵੱਲੋਂ ਜਮ ਕੇ ਵਿਰੋਧ ਕੀਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਲਾਲਪੁਰਾ ਇੱਕ ਨਿਜੀ ਦੌਰੇ 'ਤੇ ਇਸ ਪਿੰਡ ਵਿੱਚ ਇੱਕ ਘਰ ਵਿੱਚ ਆਏ ਸਨ। ਇਸ ਸੰਬੰਧੀ ਕਿਸਾਨਾਂ ਨੂੰ ਪਤਾ ਲੱਗਣ 'ਤੇ ਵੱਡੀ ਗਿਣਤੀ ਵਿੱਚ ਕਿਸਾਨ ਲਾਲਪੁਰਾ ਦਾ ਵਿਰੋਧ ਕਰਨ ਦੇ ਲਈ ਪੁੱਜ ਗਏ। ਉਧਰ ਜਿਸ ਘਰ ਵਿੱਚ ਉਨ੍ਹਾਂ ਨੇ ਪੁੱਜਣਾ ਸੀ, ਉਸ ਘਰ ਦੇ ਮੈਂਬਰਾਂ ਵੱਲੋਂ ਇਸ ਵਿਰੋਧ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਲਾਲਪੁਰਾ ਦੇ ਨਾਲ ਸਾਡੇ ਪਰਿਵਾਰਕ ਸਬੰਧ ਹਨ ਅਤੇ ਇਸ ਲਈ ਉਹ ਪਹਿਲੀ ਵਾਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਆਏ ਸਨ।