ਧਾਰਾ 370 ਖ਼ਤਮ ਕਰਨ ਦਾ ਵਿਰੋਧ ਅਜੇ ਵੀ ਜਾਰੀ - protest against abolition
🎬 Watch Now: Feature Video
ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਦਾ ਵਿਰੋਧ ਕਈ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਹਾਲ ਹੀਂ ਦੇ ਵਿੱਚ ਸੋਸ਼ਲਿਸਟ ਪਾਰਟੀ ਇੰਡੀਆ ਨੇ ਜਲੰਧਰ ਵਿੱਚ ਕਸ਼ਮੀਰ ਵਿੱਚ ਬਣੇ ਹਾਲਾਤਾ ਦਾ ਵਿਰੋਧ ਕਿਤਾ ਹੈ। ਪਾਰਟੀ ਨੇ ਇੱਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਦੀ ਜਨਤਾ ਦੀ ਮਰਜ਼ੀ ਤੋਂ ਲਿਆ ਗਿਆ ਇਹ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਚੇਅਰਮੈਨ ਬਲਵੰਤ ਸਿੰਘ ਖਹਿਰਾ ਨੇ ਕਿਹਾ ਕਿ ਹਰ ਰਾਜ ਨੂੰ ਅਧਿਕਾਰ ਹੈ ਕਿ ਉਹ ਆਪਣਾ ਵਖਰਾ ਝੰਡਾ ਲਗਾ ਸਕਣ। ਪਰ ਪੂਰੇ ਦੇਸ਼ ਨੂੰ ਛੱਡ ਕੇ ਸਿਰਫ਼ ਜੰਮੂ ਕਸ਼ਮੀਰ ਵਿੱਚ ਇਸ ਨੂੰ ਲਾਗੂ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਜਿਸ ਕਾਰਨ ਉਹ ਅਜਿਹਾ ਕਰ ਰਹੇ ਹਨ।