ਕਿਸਾਨ ਹੋਣ ਸਾਵਧਾਨ, ਕਣਕ ਦੀ ਫ਼ਸਲ ਨੂੰ ਪਈ ਸੁੰਡੀ - Problems of farmers
🎬 Watch Now: Feature Video
ਤਰਨਤਰਾਨ: ਜ਼ਿਲ੍ਹੇ ਦੇ ਪਿੰਡ ਡੱਲ ਦੇ ਕਿਸਾਨ ਦੀ ਮੁਸ਼ਕਲਾਂ (Farmer's problems) ਉਦੋਂ ਵੱਧ ਗਈਆਂ ਜਦੋਂ ਉਸ ਦੀ 5 ਏਕੜ ‘ਚ ਬੀਜੀ ਹੋਈ ਕਣਕ (Wheat) ਦੀ ਫਸਲ ਨੂੰ ਸੁੰਡੀ ਨੇ ਘੇਰ ਲਿਆ। ਹਾਲਾਂਕਿ ਕਿਸਾਨ (Farmer) ਵੱਲੋਂ ਇਸ ਦੇ ਬਚਾਅ ਲਈ ਕਈ ਸਰਪੇਅ ਵੀ ਕੀਤੇ ਗਏ, ਪਰ ਸੁੰਡੀ ‘ਤੇ ਸਰਪੇਅ ਦਾ ਕੋਈ ਅਸਰ ਨਹੀਂ ਹੋਇਆ। ਪੀੜਤ ਕਿਸਾਨ ਦਾ ਕਹਿਣਾ ਹੈ ਕਿ ਬਾਜ਼ਾਰ ਵਿੱਚ ਦਵਾਈਆ ਨਕਲੀ ਹੋਣ ਕਰਕੇ ਅਜਿਹਾ ਹੋ ਰਿਹਾ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ (Government of Punjab) ਤੋਂ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਨਕਲੀ ਦਵਾਈਆਂ ਵੇਚਣ ਵਾਲਿਆ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੈ।