ਕੋਰੋਨਾ ਕਾਰਨ ਇਲਾਕੇ ਸੀਲ ਹੋਣ ਕਾਰਨ ਦੋਧੀਆਂ ਤੇ ਸਿਲੰਡਰ ਡਿਲਵਰੀ ਕਰਨ ਵਾਲਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ - ਜਲੰਧਰ ਨਿਊਜ਼ ਅਪਡੇਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6990854-thumbnail-3x2-jal.jpg)
ਜਲੰਧਰ: ਸੂਬੇ 'ਚ ਕੋਰੋਨਾ ਵਾਇਰਸ ਦੇ ਸੰਕਟ ਨੂੰ ਵੇਖਦਿਆਂ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਦੌਰਾਨ ਕਈ ਲੋਕਾਂ ਵੱਲੋਂ ਕੋਰੋਨਾ ਵਾਇਰਸ ਦੇ ਡਰ ਤੋਂ ਇਲਾਕੇ ਸੀਲ ਕਰ ਦਿੱਤੇ ਗਏ ਹਨ। ਇਲਾਕੇ ਬੰਦ ਹੋਣ ਕਾਰਨ ਇਸ ਸਮੇਂ 'ਚ ਲੋਕਾਂ ਨੂੰ ਘਰ-ਘਰ ਜਾ ਕੇ ਦੁੱਧ ਪਹੁੰਚਾਉਣ ਤੇ ਸਿਲੰਡਰ ਦੀ ਡਿਲਵਰੀ ਕਰਨ ਵਾਲਿਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਦੋਧੀਆਂ ਤੇ ਸਿਲੰਡਰ ਡਿਲਵਰੀ ਕਰਨ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਮਿਹਨਤ ਵੀ ਜਿਆਦਾ ਲਗਦੀ ਹੈ ਤੇ ਉਨ੍ਹਾਂ ਦਾ ਸਮਾਂ ਵੀ ਖ਼ਰਾਬ ਹੁੰਦਾ ਹੈ।