ਮੰਡੀ ’ਚ ਹੇਰਾਫੇਰੀ ਕਰਨ ਵਾਲੇ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਨੂੰ ਕੀਤਾ ਕਾਬੂ - ਕਣਕ ਹਰ ਬੋਰੀ ਵਿਚ ਵਾਧੂ
🎬 Watch Now: Feature Video
ਜਲੰਧਰ: ਕਸਬਾ ਕਾਲਾ ਬੱਕਰਾ ਵਿਖੇ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਬੋਰੀਆਂ ਵਿੱਚ ਡੇਢ ਤੋਂ ਦੋ ਕਿਲੋ ਕਣਕ ਹਰ ਬੋਰੀ ਵਿਚ ਵਾਧੂ ਪਾਉਂਦੇ ਇੱਕ ਰਾਮਦਾਸ ਜੀ ਮੇਲਾ ਰਾਮ ਕੰਪਨੀ ਦੇ ਕਰਿੰਦੇ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਹ ਹੇਰਾ ਫੇਰੀ ਫੌਜਾ ਸਿੰਘ ਦੇ ਬੇਟੇ ਅਰਵਿੰਦਰ ਸਿੰਘ ਦੇ ਨਾਲ ਕੀਤੀ ਜਾ ਰਹੀ ਸੀ। ਜਦੋਂ ਇਸ ਹੇਰਾ ਫੇਰੀ ਨੂੰ ਕਰਦੇ ਹੋਏ ਕੰਪਨੀ ਮਾਲਕ ਨੂੰ ਕਾਬੂ ਕੀਤਾ ਗਿਆ ਕੰਪਨੀ ਮਾਲਕ ਨੇ ਕਿਹਾ ਕਿ ਕੰਡਾ ਫਸ ਗਿਆ ਸੀ। ਜਦਕਿ ਇੱਕ ਜਾਂ ਦੋ ਬੋਰੀਆਂ ਚ ਨਹੀਂ ਸਗੋਂ 120 ਬੋਰੀਆਂ ਚ ਇਸੇ ਤਰ੍ਹਾਂ ਹੀ ਕੀਤਾ ਹੋਇਆ ਸੀ। ਫਿਲਹਾਲ ਮੌਕੇ ’ਤੇ ਮੌਜੂਦ ਮੰਡੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੰਡੇ ਦੀ ਜਾਂਚ ਕੀਤੀ ਗਈ ਹੈ ਜਿਸਦੀ ਰਿਪੋਰਟ ਉਨ੍ਹਾਂ ਨੇ ਅੱਗੇ ਭੇਜ ਦਿੱਤੀ ਗਈ ਹੈ। ਹੁਣ ਇਸ ਮਾਮਲੇ ’ਤੇ ਅਗਲੀ ਕਾਰਵਾਈ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।