ਰੂਪਨਗਰ: ਨਿੱਜੀ ਕੰਪਨੀ ਨੇ 10 ਆਕਸੀਜਨ ਕੰਸਨਟ੍ਰੇਟਰ ਕੀਤੇ ਦਾਨ - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ
🎬 Watch Now: Feature Video
ਰੂਪਨਗਰ: ਜ਼ਿਲ੍ਹਾ ’ਚ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਇੱਕ ਨਿੱਜੀ ਕੰਪਨੀ ਵੱਲੋਂ ਕੋਰੋਨਾ ਪੀੜਤਾਂ ਲਈ ਆਕਸੀਜਨ ਕੰਸਨਟ੍ਰੇਟਰ ਦਾਨ ’ਚ ਦਿੱਤੇ ਗਏ ਹਨ। ਇਸ ਸਬੰਧ ’ਚ ਨਿੱਜੀ ਕੰਪਨੀ ਦੇ ਐਚਆਰ ਐਨ ਭੱਟਾਚਾਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਦੱਸ ਆਕਸੀਜਨ ਕੰਸਨਟ੍ਰੇਟਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਦਿੱਤੇ ਗਏ ਹਨ ਜੋ ਕਿ ਕੋਰੋਨਾ ਮਰੀਜ਼ਾਂ ਦੀ ਆਕਸੀਜਨ ਨੂੰ ਪੂਰਾ ਕਰਨ ’ਚ ਸਹਾਇਕ ਸਿੱਧ ਹੋਣਗੇ। ਰਿਟਾਇਰਡ ਡਾਕਟਰ ਨੇ ਦੱਸਿਆ ਕਿ ਦਾਨ ’ਚ ਆਏ ਇਹ ਦੱਸ ਕੰਸਨਟ੍ਰੇਟਰ ਨੂੰ ਆਕਸੀਜਨ ਬੈਂਕ ਦੇ ਵਿੱਚ ਜਮਾ ਕਰਾ ਦਿੱਤੇ ਜਾਣਗੇ ਅਤੇ ਲੋੜਵੰਦ ਮਰੀਜ਼ ਇਨ੍ਹਾਂ ਦਾ ਇਸਤੇਮਾਲ ਕਰ ਸਕਣਗੇ।