ਲੋਕ ਵੀ ਜਾਣ ਗਏ ਹਨ ਕਾਂਗਰਸ ਦਾ ਅਸਲੀ ਚਿਹਰਾ: ਚੰਦੂਮਾਜਰਾ - prem singh Chandumajra
🎬 Watch Now: Feature Video
ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਕਾਰਨ ਹਰ ਪਾਰਟੀ ਆਪਣਾ ਚੋਣ ਪ੍ਰਚਾਰ ਪੂਰੇ ਜੋਰਾਂ ਸ਼ੋਰਾਂ ਨਾਲ ਕਰ ਰਹੀ ਹੈ। ਉੱਥੇ ਹੀ ਪਾਰਟੀਆਂ ਵੱਲੋਂ ਇੱਕ ਦੁਜੇ 'ਤੇ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਹੀ ਗੱਲਬਾਤ ਕਰਦਿਆਂ ਸਾਬਕਾ ਸਾਂਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਚੋਣਾਂ ਵਿੱਚ ਹਾਰ ਕੇ ਬੁਰੀ ਤਰ੍ਹਾਂ ਸ਼ਰਮਸਾਰ ਹੋਵੇਗੀ, ਕਿਉਂਕਿ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਹੀ ਕਾਂਗਰਸ ਦੀ ਹਾਰ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਲੋਕਾਂ ਨਾਲ ਹੁਣ ਤੱਕ ਸਿਰਫ਼ ਧੋਖਾਧੜੀ ਤੇ ਵਿਸ਼ਵਾਸਘਾਤ ਹੀ ਕੀਤਾ ਗਿਆ ਹੈ। ਕਾਂਗਰਸ ਨੂੰ ਇਸ ਦਾ ਪ੍ਰਭਾਵ ਝੱਲਣਾ ਪਵੇਗਾ।