ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ਬਿਜਲੀ ਦਫ਼ਤਰ ਵਿੱਚ ਧਰਨਾ - government
🎬 Watch Now: Feature Video
ਫ਼ਿਰੋਜ਼ਪੁਰ: ਜ਼ੀਰਾ ਦੇ ਬਿਜਲੀ ਦਫ਼ਤਰ 'ਚ ਪੰਜਾਬ ਰਾਜ ਪਾਵਰਕਾਮ ਦੇ ਮੁਲਾਜ਼ਮਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਯੂਨਿਅਨ ਪ੍ਰਧਾਨ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਕੁੱਝ ਸਮੇਂ ਤੋਂ ਸਰਕਾਰ ਸਮਝੋਤਿਆਂ ਨੂੰ ਲਾਗੂ ਕਰਨ 'ਚ ਟਾਲ ਮਟੋਲ ਕਰ ਰਹੀ ਹੈ ਜਿਸ ਦੇ ਚੱਲਦੇ ਮੁਲਾਜ਼ਮ ਆਪਣੇ ਹੱਕ ਲਈ ਸੰਘਰਸ਼ ਕਰ ਰਹੇ ਹਨ।ਉਨ੍ਹਾਂ ਦੀ ਮੰਗਾਂ 'ਚ ਮੁੱਖ ਮੰਗਾਂ ਇਹ ਹੈ ਕਿ ਮੁਲਾਜ਼ਮਾਂ ਨੂੰ 6ਵੇਂ ਤਨਖ਼ਵਾਹ ਕਮੀਸ਼ਨ ਲਾਗੂ ਕਰ ਨਵੇਂ ਸਕੇਲ ਦਿੱਤੇ ਜਾਣ, ਤੇ ਬਣਦਾ ਮਹਿੰਗਾਈ ਭੱਤਾ ਦਿੱਤਾ ਜਾਵੇ ਤੇ ਮਹਿਕਮੇਂ 'ਚ ਖਾਲੀ ਪਈਆਂ ਅਸਾਮੀਆਂ 'ਤੇ ਪੱਕੀ ਭਰਤੀ ਕੀਤੀ ਜਾਵੇ ਆਦਿ।