ਪੁਲਿਸ ਨੇ ਸ਼ਿਵ ਸੈਨਾ ਪ੍ਰਧਾਨ ਨੂੰ ਹਰਦੀਪ ਸਿੰਘ ਨਿੱਝਰ ਦੇ ਪਿੰਡ ਜਾਣ ਤੋਂ ਰੋਕਿਆ - philour police
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8791061-thumbnail-3x2-jal-shivsena.jpg)
ਜਲੰਧਰ: ਐਤਵਾਰ ਨੂੰ ਉਸ ਵੇਲੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਸ਼ਿਵ ਸੈਨਾ ਪੰਜਾਬ ਪ੍ਰਧਾਨ ਰਾਜੀਵ ਟੰਡਨ ਅਤੇ ਉਸਦੇ ਸਮਰਥਕ ਕੈਨੇਡਾ ਨਿਵਾਸੀ ਹਰਦੀਪ ਸਿੰਘ ਨਿੱਝਰ ਦੇ ਪਿੰਡ ਭਾਰਸਿੰਘਪੁਰਾ ਜਾਣ ਲੱਗੇ। ਇਸਤੋਂ ਪਹਿਲਾਂ ਕਿ ਉਹ ਨਿੱਝਰ ਦੇ ਘਰ ਨੇੜੇ ਪਹੁੰਚਦੇ, ਪੁਲਿਸ ਉਨ੍ਹਾਂ ਨੂੰ ਵਾਪਿਸ ਫਿਲੌਰ ਲੈ ਆਈ।ਡੀਐਸਪੀ ਦਵਿੰਦਰ ਸਿੰਘ ਅੱਤਰੀ ਨੇ ਸ਼ਿਵ ਸੈਨਾ ਆਗੂ ਤੇ ਸਾਥੀਆਂ ਨੂੰ ਕਿਹਾ ਕਿ ਭਵਿੱਖ ਵਿੱਚ ਦੁਬਾਰਾ ਅਜਿਹੀ ਕੋਤਾਹੀ ਕੀਤੀ ਜਾਵੇ ਨਹੀਂ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ, ਸ਼ਿਵ ਸੈਨਾ ਪੰਜਾਬ ਪ੍ਰਧਾਨ ਰਾਜੀਵ ਟੰਡਨ ਨੇ ਕਿਹਾ ਕਿ ਉਹ ਸਿਰਫ਼ ਕੇਂਦਰ ਸਰਕਾਰ ਦੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਫ਼ੈਸਲੇ ਦੇ ਹੱਕ ਵਿੱਚ ਸ਼ਲਾਘਾ ਕਰਨ ਲਈ ਪਿੰਡ ਭਾਰਸਿੰਘਪੁਰਾ ਜਾ ਕੇ ਮੁਆਇਨਾ ਕਰਨਾ ਚਾਹੁੰਦੇ ਸਨ।