ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭਾਣਜਾ ਤੇ ਨੂੰਹ ਨਿਕਲੇ ਕਾਤਲ - ਆਪਣੀ ਸੱਸ ਅੰਗਰੇਜ਼ ਕੌਰ ਦਾ ਕਤਲ ਕਰ ਦਿੱਤਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10903739-294-10903739-1615091572673.jpg)
ਫਿਰੋਜ਼ਪੁਰ: ਥਾਣਾ ਮੱਲਾਵਾਲਾ ਦੇ ਪਿੰਡ 'ਚ ਇਕ 60 ਸਾਲ ਦੀ ਔਰਤ 18 ਫਰਵਰੀ 2021 ਨੂੰ ਪਿੰਡ ਸੰਤੂ ਵਾਲਾ ਤੋਂ ਭੇਦਭਰੀ ਹਲਾਤਾਂ 'ਚ ਲਾਪਤਾ ਹੋਈ ਸੀ ਜਿਸ ਦੀ ਲਾਸ਼ ਪਿੰਡ ਕੋਠੋ ਗਾਦੜੀ ਵਾਲਾ ਕੋਲੋਂ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਖਬਰੀ ਅਤੇ ਸੀਸੀਟੀਵੀ ਦੀ ਮਦਦ ਨਾਲ ਤਿੰਨ ਮੁਲਜ਼ਮਾਂ ਜਿਨ੍ਹਾਂ 'ਚ ਇੱਕ ਔਰਤ ਵੀ ਸ਼ਾਮਿਲ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਔਰਤ ਦੇ ਭਾਣਜੇ ਨਾਲ ਉਸ ਦੀ ਨੂੰਹ ਦਾ ਨਾਜਾਇਜ਼ ਸਬੰਧ ਸੀ। ਇਸ ਸਬੰਧ ਬਾਰੇ ਜਦੋ ਸੱਸ ਨੂੰ ਪਤਾ ਚੱਲਿਆ ਤਾਂ ਨੂੰਹ ਨੇ ਆਪਣੀ ਸੱਸ ਅੰਗਰੇਜ਼ ਕੌਰ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।