ਨਸ਼ੇ ਵਿਰੁੱਧ ਮੁਹਿੰਮ 'ਚ ਪੁਲਿਸ ਨੇ ਮੰਗਿਆ ਲੋਕਾਂ ਦਾ ਸਾਥ - ਨਸ਼ੇ ਵਿਰੁੱਧ ਮੁਹਿੰਮ
🎬 Watch Now: Feature Video
ਸੂਬੇ ਵਿੱਚ ਨਸ਼ੇ ਨੂੰ ਠੱਲ ਪਾਉਂਣ ਲਈ ਪੁਲਿਸ ਵੱਲੋਂ ਪੂਰ ਜੋਰ ਕੋਸ਼ਿਸ਼ਾਂ ਜਾਰੀ ਹਨ। ਇਸ ਕੜੀ 'ਚ ਫਰੀਦਕੋਟ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਪੰਜ ਪਿੰਡਾਂ ਦੀਆ ਪੰਚਾਇਤਾਂ ਨਾਲ ਖ਼ਾਸ ਮੀਟਿੰਗ ਕੀਤੀ। ਇਹ ਮੀਟਿੰਗ ਧੂੜਕੋਟ ਵਿਖੇ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚਾਇਤੀ ਮੈਂਬਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਹਿੱਸਾ ਲਿਆ। ਪੁਲਿਸ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਕੋਲੋਂ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਸਹਿਯੋਗ ਦੀ ਮੰਗ ਕੀਤੀ। ਇਸ ਮੀਟਿੰਗ ਦੇ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਲਾਮਬੱਧ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ। ਪੁਲਿਸ ਨੇ ਪਿੰਡਾਂ ਦੇ ਪੰਚਾਇਤੀ ਮੈਂਬਰਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਨਸ਼ਿਆ ਵਿਰੁੱਧ ਇੱਕਜੁਟ ਹੋ ਕੇ ਲੜਾਈ ਲੜ੍ਹਨ ਨਾਲ ਅਸੀਂ ਨਸ਼ਿਆਂ ਨੂੰ ਰੋਕ ਸਕਦੇ ਹਾਂ। ਪਿੰਡਾਂ ਦੀ ਪੰਚਾਇਤਾਂ ਸਣੇ ਪਿੰਡਵਾਸੀਆਂ ਨੇ ਵੀ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਅਤੇ ਪੁਲਿਸ ਦੀ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਤੇ ਆਮ ਜਨਤਾ ਇੰਝ ਹੀ ਇੱਕਜੁਟ ਹੋ ਕੇ ਨਸ਼ੇ ਦੇ ਵਿਰੁੱਧ ਲੜਾਈ ਲੜਨ ਤਾਂ ਜਲਦ ਹੀ ਸੂਬੇ ਅੰਦਰ ਨਸ਼ੇ ਦੀ ਇਹ ਸੱਮਸਿਆ ਜੜੋ ਖ਼ਤਮ ਹੋ ਜਾਵੇਗੀ।