ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੁਲਿਸ ਨੇ ਪਿੰਡਾਂ 'ਚ ਲੋਕਾਂ ਨੂੰ ਕੀਤਾ ਜਾਗਰੂਕ
🎬 Watch Now: Feature Video
ਖੰਨਾ: ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਕਟ ਟ੍ਰੈਫਿਕਿੰਗ ਦਿਵਸ ਮੌਕੇ ਪਾਇਲ ਪੁਲਿਸ ਨੇ ਪਿੰਡਾਂ ਵਿੱਚ ਜਾਗਰੂਕਤਾਂ ਅਭਿਆਨ ਚਲਾਇਆ। ਇਸ ਮੌਕੇ ਇਸ ਦੀ ਅਗਵਾਈ ਪੁਲਿਸ ਸਾਂਝ ਕੇਂਦਰ ਪਾਇਲ ਦੇ ਇੰਚਾਰਜ ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਕੀਤੀ। ਇਸ ਮੌਕੇ ਪੁਲਿਸ ਚੌਂਕੀ ਸਿਆੜ ਦੇ ਇੰਚਾਰਜ ਬਲਦੇਵ ਰਾਜ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।