ਕੁਰਾਲੀ ਵਿੱਚ ਬਸ ਸਟੈਂਡ 'ਤੇ ਲਗੀ ਐਲਈਡੀ ਸਕਰੀਨ ਦੀ ਪੁਲਿਸ ਨੇ ਕੱਟੀ ਲਾਈਟ - kurali news
🎬 Watch Now: Feature Video
ਕੁਰਾਲੀ ਦੇ ਬੱਸ ਸਟੈਂਡ 'ਤੇ ਇੱਕ ਐਲਈਡੀ ਸਕਰੀਨ ਲਗਾਈ ਗਈ ਸੀ ਜਿਸ 'ਤੇ 24 ਘੰਟੇ ਇਸ਼ਤਿਹਾਰ ਚੱਲਦੇ ਸਨ। ਲਗਾਤਾਰ ਇਸ਼ਤਿਹਾਰ ਚੱਲਣ ਨਾਲ ਉਸ ਰੋਡ 'ਤੇ ਕਈ ਸੜਕ ਹਾਦਸੇ ਵਾਪਰਦੇ ਸਨ। ਚਾਲਕਾਂ ਦਾ ਕਹਿਣਾ ਹੈ ਕਿ ਵਾਹਨ ਚਲਾਉਂਦੇ ਸਮੇਂ ਐਲਈਡੀ ਦੀ ਲਾਈਟ ਅੱਖਾਂ 'ਚ ਪੈਂਦੀ ਸੀ ਜਿਸ ਨਾਲ ਹਾਦਸੇ ਵਾਪਰਦੇ ਸਨ। ਪੁਲਿਸ ਵੱਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਐਲਈਡੀ ਨੂੰ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ ਹੈ, ਜਿਸ ਦਾ ਪੁਲਿਸ ਮੁਲਾਜ਼ਮਾਂ ਵੱਲੋਂ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ।