ਪੁਲਿਸ ਵਲੋਂ ਗੈਰ ਕਾਨੂੰਨੀ ਮਾਈਨਿੰਗ 'ਤੇ ਸ਼ਿਕੰਜਾ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਮਾਈਨਿੰਗ ਮਾਫੀਆ ਪੰਜਾਬ 'ਚ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਦੇ ਤਹਿਤ ਜਿਥੇ ਦਰਿਆਵਾਂ ਦੇ ਨਜ਼ਦੀਕ ਤੋਂ ਮਾਈਨਿੰਗ ਕੀਤੀ ਜਾ ਰਹੀ ਹੈ , ਉਥੇ ਹੀ ਸੇਮ ਨਾਲਿਆਂ ਅਤੇ ਖੰਡਾਂ 'ਚ ਵੀ ਮਾਈਨਿੰਗ ਮਾਫੀਆ ਕੰਮ ਕਰ ਰਿਹਾ ਹੈ। ਇਸ ਦੇ ਚੱਲਦਿਆਂ ਬਰੀਵਾਲਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਟਰੈਕਟਰ ਟਰਾਲੀ ਸਮੇਤ ਦੋ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਰਾਤ ਦਾ ਫਾਇਦਾ ਚੁੱਕ ਰੇਤ ਮਾਫੀਆ ਸਰਗਰਮ ਸੀ, ਜਿਸ ਤਹਿਤ ਉਨ੍ਹਾਂ ਵਲੋਂ ਕਾਰਵਾਈ ਕੀਤੀ ਗਈ ਹੈ।