ਪੁਲਿਸ ਨੇ 5 ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ - ਥਾਣਾ ਗੜ੍ਹਸ਼ੰਕਰ
🎬 Watch Now: Feature Video
ਹੁਸ਼ਿਆਰਪੁਰ: ਐੱਸਐੱਚਓ ਬਲਵਿੰਦਰ ਪਾਲ ਥਾਣਾ ਗੜ੍ਹਸ਼ੰਕਰ (SHO Balwinder Pal Police Station Garhshankar) ਦੀ ਹਦਾਇਤ 'ਤੇ ਏਐੱਸਆਈ ਕੌਸ਼ਲ ਚੰਦਰ ਵੱਲੋਂ ਇਕ ਵਿਅਕਤੀ ਪਾਸੋਂ ਚੋਰੀ ਦੇ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਏਐੱਸਆਈ ਕੌਸ਼ਲ ਚੰਦਰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬੋੜਾ ਵਿਖੇ ਮੌਜੂਦ ਸੀ। ਜਿਸ ਦੌਰਾਨ ਸਤਨਾਮ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚੌਹੜਾ ਨੇ ਥਾਣਾ ਗੜ੍ਹਸ਼ੰਕਰ ਇਤਲਾਹ ਦਿੱਤੀ ਕਿ ਉਸ ਦਾ ਮੋਟਰ ਸਾਈਕਲ ਨੰਬਰ ਪੀ.ਬੀ. 24 ਏ 8605 ਮਾਰਕਾ ਸਪਲੈਂਡਰ ਹੀਰੋ ਜੋ ਗੜ੍ਹਸ਼ੰਕਰ ਦੀ ਪਰਮਾਰ ਕਾਲੋਨੀ ਵਿਖੇ ਰਿਸ਼ਤੇਦਾਰਾਂ ਦੇ ਘਰ ਅੱਗੇ ਚੋਰੀ ਹੋਇਆ ਹੈ ਤੇ ਉਹ ਮੋਟਰਸਾਈਕਲ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰੋਡ ਮਜਾਰਾ ਨੇ ਚੋਰੀ ਕੀਤਾ ਹੈ। ਇਸ ਮਾਮਲੇ 'ਚ ਕੌਸ਼ਲ ਚੰਦਰ ਨੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸਦੇ ਇੰਕਸ਼ਾਫ 'ਤੇ ਚੋਰੀ ਕੀਤੇ 5 ਮੋਟਰਸਾਈਕਲ ਬਰਾਮਦ ਕੀਤੇ ਗਏ।