3 ਕਿਲੋ ਹੈਰੋਇਨ ਅਤੇ ਕਾਰ ਸਣੇ ਇੱਕ ਤਸਕਰ ਕਾਬੂ - ਵਿਅਕਤੀ ਨੂੰ ਕਾਬੂ ਕਰਨ ਚ ਸਫਲਤਾ
🎬 Watch Now: Feature Video
ਨਾਰਕੋਟਿਕ ਸੈੱਲ ਵੱਲੋਂ 3 ਕਿਲੋ ਹੈਰੋਇਨ ਅਤੇ ਇੱਕ ਕਾਰ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਐਸਐਸਪੀ ਧਰੁਮਨ ਐਚ ਨਿਬਾਲੇ ਨੇ ਦੱਸਿਆ ਕਿ ਮਾੜੇ ਅਨਸਰਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇਲਕੇ ਵਿੱਚ ਵੱਖ ਵੱਖ ਟੀਮਾਂ ਬਣਾ ਕੇ ਪੁਲਿਸ ਕਰਮੀਆਂ ਨੂੰ ਭੇਜਿਆ ਗਿਆ ਹੈ। ਇਸੇ ਦੌਰਾਨ ਪੁਲਿਸ ਪਾਰਟੀ ਨੇ ਚੌਕ ਚੂਸਲੇਵਾੜ ਮੋੜ ਪੱਟੀ ’ਚ ਮੁਖਬਰੀ ਦੇ ਇੰਤਲਾਹ ’ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਹੈਰੋਇਨ ਦਾ ਕਾਰੋਬਾਰ ਕਰਦਾ ਹੈ। ਡੀਐਸਪੀ ਕੁਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚੇ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਫਿਲਹਾਲ ਪੁਲਿਸ ਨੇ ਇਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।