thumbnail

By

Published : Aug 3, 2020, 3:41 AM IST

ETV Bharat / Videos

ਲੋਹੀਆਂ ਪੁਲਿਸ ਨੇ ਬਸਤੀ ਨਿਹਾਲੂਵਾਲ ਤੋਂ 7 ਸ਼ਰਾਬ ਤਸਕਰ ਕੀਤੇ ਕਾਬੂ

ਕਪੂਰਥਲਾ: ਪੰਜਾਬ ਵਿੱਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਹੁਣ ਤੱਕ 100 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਭਰ ਵਿੱਚ ਵੱਡੇ ਪੱਧਰ 'ਤੇ ਨਜਾਇਜ਼ ਸ਼ਰਾਬ ਫੜੀ ਜਾ ਰਹੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਪੁਲਿਸ ਨੇ ਵੀ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਲੋਹੀਆ ਪੁਲਿਸ ਨੇ ਪਿੰਡ ਨਿਹਾਲੂਵਾਲ ਬਸਤੀ ਵਿੱਚ ਕਾਰਵਾਈ ਕਰਦਿਆਂ ਨਜਾਇਜ਼ ਸ਼ਰਾਬ ਦੀਆਂ ਤਿੰਨ ਚਾਲੂ ਭੱਠੀ ਸਮੇਤ 20 ਡਰੱਮ ਨਜਾਇਜ਼ ਲਾਹਣ, ਜਿਸ ਵਿੱਚ 575 ਬੋਤਲ ਸ਼ਰਾਬ ਤੇ 1410 ਲੀਟਰ ਲਾਹਣ ਨਾਲ ਸੱਤ ਆਰੋਪੀਆ ਨੂੰ ਫੜਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.