ਪੁਲਿਸ ਤੇ ਜ਼ੋਮੈਟੋ ਦੇ ਡਿਲਿਵਰੀ ਬੁਆਏ ਦੀ ਕੋਰੋਨਾ ਟੈਸਟ ਨੂੰ ਲੈ ਕੇ ਹੋਈ ਤਕਰਾਰ, ਦੇਖੋ ਵਾਇਰਲ ਵੀਡੀਓ - ਕੋਰੋਨਾ ਟੈਸਟ ਕੀਤੇ ਜਾ ਰਹੇ
🎬 Watch Now: Feature Video
ਜਲੰਧਰ: ਜਿਵੇਂ ਕਿ ਕੋਰੋਨਾ ਦਾ ਪ੍ਰਭਾਵ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਨਾਕਿਆਂ ’ਤੇ ਬਿਨਾਂ ਮਾਸਕ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮਾਸਕ ਤੋਂ ਬਗ਼ੈਰ ਬਾਹਰ ਨਾ ਨਿਕਲਣ ਅਤੇ ਸ਼ੋਸ਼ਲ ਡਿਸਟੈਸਿੰਗ ਦਾ ਪੂਰਾ ਤਰ੍ਹਾਂ ਖਿਆਲ ਕਰਨ, ਜਿਸ ਦੇ ਚੱਲਦਿਆਂ ਸ਼ਹਿਰ ਦੇ ਬੀਐਸਐਫ ਚੌਕ ’ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਕੋਰੋਨਾ ਟੈਸਟ ਕੀਤੇ ਜਾ ਰਹੇ ਸਨ। ਇਸ ਦੌਰਾਨ ਜਮੈਟੋ ਕੰਪਨੀ ਦੇ ਡਿਲਵਰੀ ਬੁਆਏ ਨੂੰ ਪੁਲੀਸ ਮੁਲਾਜ਼ਮਾਂ ਨੇ ਨਾਕੇ ’ਤੇ ਰੋਕਿਆ ਲਿਆ ਤੇ ਉਸ ਦੇ ਟੈਸਟ ਕਰਵਾਉਣ ’ਤੇ ਬਹਿਸਬਾਜੀ ਹੋ ਗਈ, ਜਿਸਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਤੁਸੀ ਵੀ ਵੇਖੋ ਇਹ ਵੀਡੀਓ।