ਡਰੋਨ ਦੇਖੇ ਜਾਣ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਨੇ ਚਲਾਇਆ ਸਰਚ ਅਭਿਆਨ - ਸਰਚ ਅਭਿਆਨ ਚਲਾਇਆ
🎬 Watch Now: Feature Video
ਪਠਾਨਕੋਟ: ਪਠਾਨਕੋਟ ਦੇ ਬਮਿਆਲ ਸੈਕਟਰ ਦੇ ਓਲਡ ਟੈਂਟ ਪੋਸਟ 'ਤੇ ਬੀ.ਐਸ.ਐਫ ਵੱਲੋਂ ਭਾਰਤੀ ਸਰਹੱਦ 'ਚ ਪਾਕਿਸਤਾਨੀ ਡਰੋਨ ਦੇਖੇ ਜਾਣ ਤੋਂ ਬਾਅਦ ਦੋ ਰਾਊਂਡ ਫਾਇਰ ਕੀਤੇ ਗਏ। ਜਵਾਨਾਂ ਵਲੋਂ ਕੀਤੀ ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ 'ਚ ਇਹ ਦੂਜੀ ਘਟਨਾ ਹੈ ਜਦੋਂ ਭਾਰਤੀ ਸੀਮਾ 'ਚ ਪਾਕਿਸਤਾਨੀ ਡਰੋਨ ਦੇਖਣ ਨੂੰ ਮਿਲਿਆ ਹੈ। ਕਿਆਸ ਲਗਾਏ ਜਾਂਦੇ ਹਨ ਕਿ ਇਸ ਡਰੋਨ ਰਾਹੀ ਭਾਰਤੀ ਸੀਮਾ 'ਚ ਨਸ਼ਾ ਤਸਕਰੀ ਕੀਤੀ ਜਾ ਸਕਦੀ ਹੈ ਜਾਂ ਫਿਰ ਭਾਰਤੀ ਸੀਮਾ 'ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸ.ਪੀ ਅਪ੍ਰੇਸ਼ਨ ਹੇਮਪੁਸ਼ਪ ਦਾ ਕਹਿਣਾ ਕਿ ਘਰਨਾ ਤੋਂ ਬਾਅਦ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ ਹੈ ਅਤੇ ਕੋਈ ਵੀ ਸ਼ੱਕੀ ਵਸਤੂ ਉਨ੍ਹਾਂ ਨੂੰ ਨਹੀਂ ਮਿਲੀ।