PG ਡਾਕਟਰਾਂ ਨੇ OPD ਕੰਪਲੈਕਸ ਦੇ ਬਾਹਰ ਲਗਾਇਆ ਧਰਨਾ - ਕੰਪਲੈਕਸ ਦੇ ਬਾਹਰ ਲਗਾਇਆ ਧਰਨਾ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਕੰਮ ਕਰਦੇ PG ਡਾਕਟਰਾਂ ਨੇ ਸੋਮਵਾਰ ਨੂੰ ਓਪੀਡੀ ਕੰਪਲੈਕਸ ਦੇ ਬਾਹਰ ਧਰਨਾ ਦਿੱਤਾ ਅਤੇ OPD ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਪੀ.ਜੀ.ਡਾਕਟਰਾਂ ਦੀ ਮੰਗ ਸੀ ਕਿ ਆਲ ਇੰਡੀਆ ਪੱਧਰ 'ਤੇ ਹੋਣ ਵਾਲੀ POGNEET ਟੈਸਟ ਦੀ ਕਾਊਂਸਲਿੰਗ ਜਲਦ ਕੀਤੀ ਜਾਵੇ। ਇਕ ਸਾਲ ਤੋਂ ਪੀਜੀ ਡਾਕਟਰਾਂ 'ਤੇ ਕੰਮ ਦਾ ਬੋਝ ਵੱਧ ਰਿਹਾ ਹੈ ਅਤੇ ਕਾਊਂਸਲਿੰਗ ਦੀ ਘਾਟ ਕਾਰਨ ਨਵੇਂ ਡਾਕਟਰ ਜੁਆਇਨ ਨਹੀਂ ਕਰ ਪਾ ਰਹੇ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਬਾਹਰ ਓਪੀਡੀ ਸੇਵਾਵਾਂ ਅੱਜ ਬੰਦ ਰੱਖੀਆਂ ਗਈਆਂ ਅਤੇ ਪੀਜੀ ਡਾਕਟਰਾਂ ਵੱਲੋਂ ਪ੍ਰਦਰਸ਼ਨ ਪੀਜੀ ਡਾਕਟਰਾਂ ਨੇ ਅਣਮਿੱਥੇ ਸਮੇਂ ਲਈ ਓਪੀਡੀ ਸੇਵਾਵਾਂ ਬੰਦ ਰੱਖ ਕੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।