ਦਵਿੰਦਰ ਘੁਬਾਇਆ ਦਾ ਤਿੱਖਾ ਵਿਰੋਧ, ਵੀਡੀਓ ਵਾਇਰਲ - protest against Davinder Ghubaya in Fazilka
🎬 Watch Now: Feature Video
ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਬਹਿਕ ਖਾਸ ਪਹੁੰਚੇ ਦਵਿੰਦਰ ਘੁਬਾਇਆ ਦਾ ਜਬਰਦਸਤ ਵਿਰੋਧ ਹੋਇਆ ਹੈ। ਵਿਧਾਇਕ ਖਿਲਾਫ਼ ਪਿੰਡ ਵਾਸੀਆਂ ਵੱਲੋਂ ਜੰਮਕੇ ਨਾਅਬੇਜ਼ਾਬੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਵਿਧਾਇਕ ਉੱਤੇ ਪਿੰਡ ਦੇ ਵਿਕਾਸ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਗਏ। ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦੇ ਮਾਹੌਲ ਤਣਾਅਪੂਰਨ ਬਣ ਗਿਆ। ਮਾਹੌਲ ਖਰਾਬ ਹੁੰਦਾ ਵੇਖ ਘੁਬਾਇਆ ਨੂੰ ਆਪਣੀ ਗੱਡੀ ਵਾਪਿਸ ਲੈ ਬੇਰੰਗ ਪਰਤਣਾ ਪਿਆ। ਪਿੰਡ ਵਾਸੀਆਂ ਵੱਲੋਂ ਕੀਤੇ ਇਸ ਵਿਰੋਧ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਵੋਟਾਂ ਨੇੜੇ ਆ ਗਈਆਂ ਹਨ ਅਤੇ ਲੀਡਰ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੇ ਲਈ ਲੋਕਾਂ ਵਿੱਚ ਪਹੁੰਚ ਰਹੇ ਹਨ ਜਿੱਥੇ ਉਨ੍ਹਾਂ ਨੂੰ ਸਥਾਨਕ ਵਾਸੀਆਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ