ਗੁਰਦਾਸਪੁਰ ਦੇ ਲੋਕਾਂ ਨੇ ਕਿਹਾ, ਦੀਪ ਸਿੱਧੂ ਬੀਜੇਪੀ ਦਾ ਪਿੱਠੂ - ਬੀਜੇਪੀ ਤੇ ਸਿੱਧੂ ਦੀ ਮਿਲੀਭੁਗਤ
🎬 Watch Now: Feature Video
ਗੁਰਦਾਸਪੁਰ: 26 ਜਨਵਰੀ ਦੀ ਪਰੇਡ 'ਚ ਲੋਕ ਅਹਿੰਸਾ ਦਾ ਰਾਹ ਛੱਡ ਹਿੰਸਾ ਦੀ ਪਗਡੰਡੀ 'ਤੇ ਚੱਲ ਪਏ ਤੇ ਇਸ 'ਚ ਸਭ ਤੋਂ ਵੱਡਾ ਨਾਂਅ ਦੀਪ ਸਿੱਧੂ ਦਾ ਅੱਗੇ ਆ ਰਿਹਾ ਹੈ। ਦੀਪ ਸਿੱਧੂ ਦੀਆਂ ਸਥਾਨਕ ਬੀਜੇਪੀ ਦੇ ਸਾਂਸਦ ਸੰਨੀ ਦਿਓਲ ਨਾਲ ਉਨ੍ਹਾਂ ਦੇ ਰਿਸ਼ਤੇ ਤੇ ਮੋਦੀ ਨਾਲ ਉਨ੍ਹਾਂ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਸਥਾਨਕ ਨਿਵਾਸੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬੀਜੇਪੀ ਅਤੇ ਦੀਪ ਸਿੱਧੂ ਦੀ ਮਿਲੀਭੁਗਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦੇ ਦਾ ਹੱਲ ਸ਼ਾਂਤਮਈ ਨਾਲ ਨਿਕਲ ਸਕਦਾ ਸੀ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਦੀਪ ਸਿੱਧੂ ਦੀ ਸਾਜ਼ਿਸ਼ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਸੀ।