ਸਰਕਾਰੀ ਹਸਪਤਾਲਾਂ ’ਚ ਵੈਕਸੀਨ ਦੀ ਘਾਟ ਕਾਰਨ ਲੋਕ ਹੋ ਰਹੇ ਪਰੇਸ਼ਾਨ
ਅੰਮ੍ਰਿਤਸਰ: ਸਿਵਲ ਹਸਪਤਾਲ ਬੀਤੇ ਕਈ ਦਿਨਾ ਤੋਂ ਕਰੋਨਾ ਮਹਾਂਮਾਰੀ ਕਾਰਣ ਚਰਚਾ ’ਚ ਹਨ, ਜਿਥੇ ਇੱਕ ਵਾਰ ਫੇਰ ਕੋਰੋਨਾ ਦੀ ਵੈਕਸੀਨ ਲਗਵਾਉਣ ਆਏ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿੰਨੀ ਕਿੰਨੀ ਦੂਰੋਂ ਕਿਰਾਇਆ ਖਰਚ ਕਰਨ ਦੇ ਨਾਲ ਨਾਲ ਕੰਮ ਤੋਂ ਛੁੱਟੀ ਕਰ ਵੈਕਸੀਨ ਲਗਵਾਉਣ ਆਉਂਦੇ ਹਨ, ਪਰ ਅਜਿਹੇ ਮਹਾਮਾਰੀ ਦੇ ਸਮੇ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਦੀ ਕਮੀ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਰੋਨਾ ਵਰਗੀ ਮਹਾਮਾਰੀ ਨਾਲ ਲੜਣ ਲਈ ਵੱਡੇ ਵੱਡੇ ਦਾਅਵੇ ਤਾ ਕਰ ਰਹੀ ਹੈ ਪਰ ਅਸਲ ਸਥਿਤੀ ਕੁਝ ਹੋਰ ਹੀ ਹੈ।