ਚੰਡੀਗੜ੍ਹ 'ਚ ਬੀਜੇਪੀ ਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ
🎬 Watch Now: Feature Video
ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਵੱਲੋਂ ਚੰਡੀਗੜ੍ਹ ਤੋਂ ਪੀਐੱਮ ਕੇਅਰ ਫੰਡ ਦੇ ਵਿੱਚ ਕੀਤੇ ਗਏ ਪੂਰੇ ਯੋਗਦਾਨ ਨੂੰ ਜਲਦ ਤੋਂ ਜਲਦ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਦਾ ਕੀਤੇ ਜਾਣ ਉੱਤੇ ਚੰਡੀਗੜ੍ਹ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਦੇ ਲਈ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਕਿਹਾ ਹੈ। ਉਨ੍ਹਾਂ ਨੇ ਇਹ ਕਿਹਾ ਕਿ ਲਗਾਤਾਰ ਚੰਡੀਗੜ੍ਹ ਦੇ ਵਿੱਚ ਮਾਮਲੇ ਵਧ ਰਹੇ ਹਨ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਕੇਂਦਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਪੈਸਾ ਭੀਮ ਕੇਅਰ ਫੰਡ ਵਿੱਚ ਦਿੱਤਾ ਗਿਆ ਹੈ ਉਹ ਵੀ ਵਾਪਸ ਮੰਗਣਾ ਚਾਹੀਦਾ ਹੈ, ਜਿਸ ਦੇ ਜਵਾਬ ਦੇ ਵਿੱਚ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਦੌਰਾਨ ਹਰ ਕਿਸੇ ਨੂੰ ਇੱਕਜੁਟ ਹੋ ਕੇ ਇਸ ਬੀਮਾਰੀ ਦੇ ਖਿਲਾਫ ਲੜਨ ਦੀ ਲੋੜ ਹੈ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ।