ਪਟਿਆਲਾ ਰੇਲਵੇ ਸਟੇਸ਼ਨ 'ਤੇ ਸੈਲਾਨੀ ਆਪਣੀ ਜ਼ਿੰਦਗੀ ਨਾਲ ਕਰ ਰਹੇ ਹਨ ਖਿਲਵਾੜ
ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਪ੍ਰਸ਼ਾਸਨ ਵੱਲੋਂ ਕਾਫ਼ੀ ਸ਼ਖਤ ਪ੍ਰਬੰਧ ਕੀਤੇ ਗਏ ਹਨ। ਸਟੇਸ਼ਨ 'ਤੇ ਸਮਾਨ ਚੈਕ ਕਰਨ ਲਈ ਸਕੈਨਰ ਵਰਗੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਸੈਲਾਨੀ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ। ਸੈਲਾਨੀ ਰੇਲਵੇ ਲਾਈਨ 'ਤੇ ਖੜ੍ਹੇ ਹੋ ਕੇ ਰੇਲਵੇ ਲਾਈਨਾਂ ਨੂੰ ਕਰਾਸ ਕਰ ਰਹੇ ਹਨ। ਪਰ ਉੱਥੇ ਮੁਸ਼ਤੈਦ ਪੁਲਿਸ ਉਨ੍ਹਾਂ ਸੈਲਾਨਿਆਂ ਨੂੰ ਰੇਲਵੇ ਲਾਈਨ ਕਰਾਸ ਕਰਨ ਤੋਂ ਰੋਕ ਨਹੀਂ ਰਹੀ, ਸਗੋਂ ਪੁਲਿਸ ਵੀ ਲਾਈਨ ਕਰਾਸ ਕਰ ਕੰਮ ਕਰ ਰਹੀ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਰੇਲਵੇ ਟਰੈਕ ਉੱਤੇ ਵਾਪਰੇ ਹਾਦਸੇ 'ਚ ਕਈ ਲੋਕ ਟ੍ਰੇਨ ਦੀ ਚਪੇਟ ਵਿੱਚ ਆਏ ਸਨ। ਇਸ ਦੇ ਬਾਵਜੂਦ ਰੇਲਵੇ ਸਟੇਸ਼ਨਾਂ 'ਤੇ ਇਸ ਤਰ੍ਹਾਂ ਦੀ ਲਾਪਰਵਾਹੀ ਸਾਫ਼ ਨਜ਼ਰ ਆ ਰਹੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਰੇਲਵੇ ਵਿਭਾਗ ਇਸ ਲਾਪਰਵਾਹੀ ਲਈ ਕੋਈ ਕਦਮ ਚੁੱਕਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?