ਡਾਕ ਵਿਭਾਗ ਪਟਿਆਲਾ ਵੱਲੋਂ ਲਗਾਈ ਜਾਵੇਗੀ ਮਹਾਤਮਾ ਗਾਂਧੀ ਦੀਆਂ ਟਿਕਟਾਂ ਦੀ ਨੁਮਾਇਸ਼ - ਮਹਾਤਮਾ ਗਾਂਧੀ ਦੀ ਯਾਦ ਵਿੱਚ ਐਗਜ਼ੀਬਿਸ਼ਨ
🎬 Watch Now: Feature Video
ਪਟਿਆਲਾ ਡਾਕ ਵਿਭਾਗ ਵੱਲੋਂ ਮਹਾਤਮਾ ਗਾਂਧੀ ਦੀ ਯਾਦ ਵਿੱਚ 12 ਤੇ 13 ਅਕਤੂਬਰ ਨੂੰ ਮਹਾਤਮਾ ਗਾਂਧੀ ਦੀਆਂ ਟਿਕਟਾਂ ਦੀ ਨੁਮਾਇਸ਼ ਲਗਾਈ ਜਾ ਰਹੀ ਹੈ। ਇਹ ਨੁਮਾਇਸ਼ ਹਰਪਾਲ ਟਿਵਾਣਾ ਭਵਨ ਵਿੱਚ ਲਗਾਈ ਜਾਵੇਗੀ। ਆਰਤੀ ਵਰਮਾ, ਐਸਐਸਪੀ ਡਾਕ ਵਿਭਾਗ, ਪਟਿਆਲਾ ਡਵੀਜ਼ਨ ਨੇ ਇਸ ਨੁਮਾਇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੁਮਾਇਸ਼ ਵਿੱਚ ਮਹਾਤਮਾ ਗਾਂਧੀ ਦੀਆਂ ਟਿਕਟਾਂ ਦੀ ਨੁਮਾਇਸ਼ ਲਗਾਈ ਜਾਵੇਗੀ। ਇਸ ਸਮਾਗਮ ਵਿੱਚ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਚੀਫ਼ ਪੋਸਟ ਮਾਸਟਰ ਜਨਰਲ ਅਨਿਲ ਕੁਮਾਰ ਅਤੇ ਦੂਸਰੇ ਦਿਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਤੇ ਪੰਜਾਬੀ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਬੀ.ਐੱਸ. ਘੁੰਮਣ ਸ਼ਿਰਕਤ ਕਰਨਗੇ। ਪੂਰੇ ਪਟਿਆਲਾ ਵਾਸੀਆਂ ਨੂੰ ਆਰਤੀ ਵਰਮਾ ਵੱਲੋਂ ਖੁਲਾ ਸੱਦਾ ਦਿੱਤਾ ਗਿਆ ਹੈ।
Last Updated : Oct 12, 2019, 10:28 PM IST