ਅੱਖਾਂ ਚ ਮਿਰਚਾਂ ਪਾ ਕੇ ਲੁੱਟ ਕਰਨ ਵਾਲੇ 2 ਘੰਟਿਆਂ ਚ ਕਾਬੂ - ਅੱਖਾਂ ਚ ਮਿਰਚਾਂ ਪਾ ਕੇ ਲੁੱਟ
🎬 Watch Now: Feature Video
ਬੀਤੇ ਦਿਨੀਂ ਪਟਿਆਲਾ ਵਿਖੇ ਇੱਕ ਚੋਰੀ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਪੀੜ੍ਹਤ ਨੇ ਖ਼ੁਦ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਵਿੱਚ ਪੁਲਿਸ 'ਚ ਖ਼ੁਦ ਪੁਲਿਸ ਰਿਪੋਰਟ ਕਰਵਾ ਦਿੱਤੀ। ਪੁਲਿਸ ਨੇ ਇਸ ਮਾਮਲੇ ਨੂੰ 2 ਘੰਟਿਆਂ ਵਿੱਚ ਸੁਲਝਾ ਕੇ ਦੋਸ਼ੀਆ ਨੂੰ ਕਾਬੂ ਕਰ ਲਿਆ ਹੈ। ਇਹ ਦੋਸ਼ੀ ਹੋਰ ਕੋਈ ਨਹੀਂ ਸਗੋਂ ਰਿਪੋਰਟ ਕਰਵਾਉਣ ਵਾਲਾ ਪੀੜ੍ਹਤ ਸ਼ੁਭਮ ਹੀ ਸੀ। ਸ਼ੁਭਮ ਨੇ ਇਸ ਚੋਰੀ ਨੂੰ ਅੰਜਾਮ ਆਪਣੇ ਦੋਸਤ ਨਾਲ ਮਿਲ ਕੇ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਨੇ ਮੁਲਜ਼ਮਾਂ ਤੋਂ ਤਕਰੀਬਨ 3 ਲੱਖ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਵਾਰਦਾਤ ਇੱਕ ਨਾਟਕਮਈ ਤਰੀਕੇ ਨਾਲ ਵਾਪਰੀ। ਸ਼ੁਭਮ ਨਾਮਕ ਇੱਕ ਵਿਅਕਤੀ ਜੋ ਕਿ ਮੁਬਾਈਲ ਦੀ ਦੁਕਾਨ 'ਤੇ ਕੰਮ ਕਰਦਾ ਸੀ ਉਸ ਨੇ ਆਪਣੇ ਦੋਸਤ ਗੁਰਦੀਪ ਸਿੰਘ ਨਾਲ ਮਿਲ ਕੇ ਇਹ ਚੋਰੀ ਕੀਤੀ। ਸ਼ੁਭਮ ਦੁਕਾਨ ਤੋਂ 3,50,000 ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਤੇ ਸ਼ੁਭਮ ਮੁਤਾਬਿਕ ਚੋਰ ਨੇ ਮਿਰਚਾਂ ਪਾ ਉਸ ਤੋਂ ਪੈਸਿਆਂ ਦੀ ਚੋਰੀ ਕੀਤੀ ਸੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਵਿੱਚ ਇਹ ਮਾਮਲਾ ਦਰਜ ਕਰਵਾਇਆ ਸੀ।