ਅਟਾਰੀ ਸਰਹੱਦ ਕੋਲ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ
🎬 Watch Now: Feature Video
ਅੰਮ੍ਰਿਤਸਰ ਵਿੱਚ ਅਟਾਰੀ ਸਰਹੱਦ ਕੋਲ ਪਿੰਡ ਮੋਹਾਵਾ ਵਿੱਚ ਅੱਜ ਇੱਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਇਹ ਡਰੋਨ ਸਟੇਟ ਸਪੈਸ਼ਲ ਦੀ ਟੀਮ ਵੱਲੋਂ ਅੱਤਵਾਦੀ ਸ਼ੁੱਭਦੀਪ ਦੀ ਨਿਸ਼ਾਨਦੇਹੀ 'ਤੇ ਅਟਾਰੀ ਸਰਹੱਦ ਦੇ ਨੇੜਲੇ ਪਿੰਡ ਮੋਹਾਵਾ ਤੋਂ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਅੱਤਵਾਦੀਆਂ ਵੱਲੋਂ ਹੋਰ ਡਰੋਨ ਤਾਂ ਨਹੀਂ ਲੁਕਾ ਕੇ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਵਿੱਚ ਪਿਛਲੇ ਦਿਨੀ ਪਿੰਡ ਚੋਹਲਾ ਸਾਹਿਬ ਤੋਂ ਖ਼ਾਲਿਸਤਾਨ ਜਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦ ਫੜੇ ਗਏ ਸਨ। ਇਨ੍ਹਾਂ ਕੋਲੋਂ ਭਾਰੀ ਗਿਣਤੀ ਵਿਚ ਹਥਿਆਰ , ਜਾਲੀ ਕਰੰਸੀ ਤੇ ਸੈਟੇਲਾਈਟ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਸਨ। ਉੱਥੇ ਹੀ ਜਾਂਚ ਏਜੇਂਸੀਆਂ ਨੇ ਜਾਂਚ ਵਿਚ ਪਾਇਆ ਕਿ ਇਹ ਹਥਿਆਰ ਤੇ ਜਾਲੀ ਕਰੰਸੀ ਤੇ ਸਾਰਾ ਸਮਾਨ ਦਹਿਸ਼ਤਗਰਦਾਂ ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਤੋਂ ਇਕ ਡਰੋਨ ਰਾਹੀਂ ਮੰਗਵਾਇਆ ਹੈ। ਉਥੇ ਹੀ ਫੜੇ ਗਏ 5 ਦਹਿਸ਼ਤਗਰਦਾਂ 'ਚੋਂ ਇਕ ਅਕਾਸ਼ਦੀਪ ਨੇ ਰਿਮਾਂਡ ਦੇ ਦੌਰਾਨ ਜਦੋਂ ਉਸ ਨੂੰ ਪੁੱਛਿਆ ਤੇ ਉਸ ਨੇਆਪਣੀ ਨਿਸ਼ਾਨਦੇਹੀ ਤੇ ਇੱਕ ਹੋਰ ਡਰੋਨ ਬਾਰੇ ਦੱਸਿਆ।