ਝੋਨੇ ਦੀ ਸਰਕਾਰੀ ਖਰੀਦ ‘ਚ ਸ਼ੁਰੂ, ਸੁਣੋ ਕੀ ਬੋਲੇ ਸਪੀਕਰ ਰਾਣਾ ਕੇ.ਪੀ.
🎬 Watch Now: Feature Video
ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਵਿਧਾਨ ਸਭਾ ਦੇ ਸਪੀਕਰ (Speaker of the Punjab Vidhan Sabha) ਰਾਣਾ ਕੇ.ਪੀ ਸਿੰਘ (Rana KP Singh) ਵੱਲੋਂ ਦਾਣਾ ਮੰਡੀ ਪਹੁੰਚੇ। ਜਿੱਥੇ ਉਨ੍ਹਾਂ ਨੇ ਝੋਨੇ (Paddy) ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਰਾਣਾ ਕੇ.ਪੀ ਨੇ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਝੋਨੇ ਦੀ ਖ਼ਰੀਦ ਝੋਨੇ ‘ਚ 19 ਫੀਸਦੀ ਨਮੀ ਤੈਅ ਕੀਤੀ ਹੈ। ਜਦੋਂ ਕਿ ਮੰਡੀ ਵਿੱਚ ਆਏ ਝੋਨੇ ਵਿੱਚ ਨਮੀ ਸਿਰਫ਼ 14 ਫੀਸਦੀ ਨਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਕਿਸਾਨਾਂ ਦੇ ਨਾਲ ਹੈ ਅਤੇ ਕਿਸੇ ਵੀ ਕਿਸਾਨਾਂ ਨੂੰ ਮੰਡੀ ਵਿੱਚ ਰਾਤ ਤੱਕ ਨਹੀਂ ਰੋਕਿਆ ਜਾਵੇਗਾ।