ਬਠਿੰਡਾ ਦੀ ਅਨਾਜ ਮੰਡੀ ਵਿੱਚ ਅਜੇ ਝੋਨੇ ਦੀ ਰਫਤਾਰ ਘੱਟ
🎬 Watch Now: Feature Video
ਬਠਿੰਡਾ: ਪੰਜਾਬ 'ਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਜਿਸ ਨੂੰ ਲੈ ਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦੀਆਂ ਕਿਹਾ ਕਿ ਇਸ ਵਾਰ ਝੋਨੇ ਦਾ ਟਾਰਗੇਟ ਪਿਛਲੇ ਸਾਲ ਵਾਲਾ ਹੀ ਹੈ ਯਾਨੀ ਕਿ ਪ੍ਰਸ਼ਾਸਨ ਨੇ 11ਲੱਖ 72 ,62 ਮੀਟ੍ਰਿਕ ਟਨ ਦਾ ਟਾਰਗੇਟ ਰੱਖਿਆ ਹੈ। ਜਸਪ੍ਰੀਤ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਅਜੇ ਤੱਕ 48,252 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਾਹਲੋਂ ਦਾ ਦਾਅਵਾ ਹੈ ਕਿ ਖ਼ਰੀਦ ਸੈਂਟਰਾਂ ਵਿੱਚ ਸਾਰੀਆਂ ਸਹੂਲਤਾਂ ਦਿੱਤੀ ਜਾ ਰਹੀਆਂ ਹਨ ਪਰ ਅਸਲ ਦੇ ਵਿੱਚ ਸੁਵਿਧਾ ਦੀ ਥਾਂ 'ਤੇ ਅਸੁਵਿਧਾ ਹੀ ਮਿਲ ਰਹੀ ਹੈ।