'ਵਪਾਰੀਆਂ ਨੇ ਪਾਕਿਸਤਾਨ ਤੋਂ ਆਕਸੀਜਨ ਲਿਆਉਣ ਦੀ ਕੀਤੀ ਮੰਗ' - ਪਾਕਿਸਤਾਨ ਤੋਂ ਆਕਸੀਜਨ
🎬 Watch Now: Feature Video
ਚੰਡੀਗੜ੍ਹ: ਸੁਬੇ ’ਚ ਲਗਾਤਾਰ ਆਕਸੀਜਨ ਦੀ ਵਧ ਰਹੀ ਮੰਗ ਨੂੰ ਲੈ ਕੇ ਮੋਹਾਲੀ ਇੰਡਸਟਰੀ ਏਰੀਆ ਵਿਖੇ ਮੈਡੀਕਲ ਆਕਸੀਜਨ ਬਣਾਉਣ ਵਾਲੇ ਪਲਾਂਟ ਦੇ ਮਾਲਕ ਵੱਲੋਂ ਪਾਕਿਸਤਾਨ ਤੋਂ ਆਕਸੀਜਨ ਮੰਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧ ਚ ਪੰਜਾਬ ਸਰਕਾਰ ਨੇ ਚਿੱਠੀ ਰਾਹੀ ਕੇਂਦਰ ਨੂੰ ਅਪੀਲ ਵੀ ਹੈ। ਇਸ ਸਬੰਧ ’ਚ ਹਾਈਟੈਕ ਇੰਡਸਟਰੀ ਦੇ ਐਮਡੀ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਨੂੰ ਧਾਰਮਿਕ ਮਾਮਲੇ, ਦੇਸ਼ ਦੀ ਦੇਸ਼ ਨਾਲ ਦੁਸ਼ਮਣੀ ਅਤੇ ਹੋਰਨਾ ਮਾਮਲਿਆਂ ਨਾਲ ਜੋੜਿਆ ਜਾ ਰਿਹਾ ਹੈ। ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਪਾਰੀਆਂ ਨੇ ਪੰਜਾਬ ਸਰਕਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਪਾਕਿਸਤਾਨ ਤੋਂ ਆਕਸੀਜਨ ਲਿਆਉਣ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਨੇ ਆਗਿਆ ਨਹੀਂ ਦਿੱਤੀ ਸੀ ਜਿਸ ਕਾਰਨ ਹੁਣ ਆਕਸੀਜਨ ਬੋਕਾਰੋ ਸਣੇ ਹੋਰਨਾਂ ਦੇਸ਼ ਤੋਂ ਮੰਗਵਾਈ ਜਾ ਰਹੀ ਹੈ।