ਭਗਵੰਤ ਮਾਨ ਖ਼ਿਲਾਫ਼ SC ਭਾਈਚਾਰੇ ਦਾ ਫੁੱਟਿਆ ਗੁੱਸਾ - ਆਮ ਆਦਮੀ ਪਾਰਟੀ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀਆਂ ਕਾਫ਼ੀ ਵੀਡੀਓ ਵਾਇਰਲ ਹੁੰਦੀਆਂ ਨਜ਼ਰ ਆਈਆਂ ਹਨ। ਉੱਥੇ ਹੀ ਉਨ੍ਹਾਂ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਭਗਵੰਤ ਮਾਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ 'ਤੇ ਆਪਣੇ ਗਲ 'ਚ ਪਾਏ ਹੋਏ ਹਾਰ ਲਾਹ ਕੇ ਉਨ੍ਹਾਂ ਦੇ ਗਲ 'ਚ ਪਾ ਰਹੇ ਹਨ। ਜਿਸ ਤੋਂ ਬਾਅਦ ਐੱਸਸੀ ਭਾਈਚਾਰੇ ਦਾ ਗੁੱਸਾ ਲਗਾਤਾਰ ਹੀ ਭਗਵੰਤ ਮਾਨ ਦੇ ਖਿਲਾਫ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ, ਉੱਥੇ ਹੀ ਅਸੀਂ ਭਾਈਚਾਰੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਭਗਵੰਤ ਮਾਨ ਦਾ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।