ਉੱਤਰ ਰੇਲਵੇ ਦੇ ਸਹਾਇਕ ਡੀ.ਆਰ.ਐਮ. ਨੇ ਲੁਧਿਆਣਾ ਪਹੁੰਚ ਹਾਲਾਤਾਂ ਦਾ ਲਿਆ ਜਾਇਜ਼ਾ
🎬 Watch Now: Feature Video
ਲੁਧਿਆਣਾ: ਉੱਤਰ ਰੇਲਵੇ ਦੇ ਸਹਾਇਕ ਡੀ.ਆਰ.ਐੱਮ ਬਲਬੀਰ ਸਿੰਘ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਦੌਰੇ ਉੱਤੇ ਪਹੁੰਚੇ। ਗੱਲਬਾਤ ਕਰਦਿਆਂ ਉਨ੍ਹਾਂ ਇਹ ਦਾਅਵਾ ਕੀਤਾ ਕਿ ਰੇਲਵੇ ਆਪਣੀ ਸਮਰਥਾ ਦੇ ਮੁਤਾਬਕ ਉੱਤਰ ਭਾਰਤ ਵਿੱਚ ਰੇਲ-ਗੱਡੀਆਂ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨਵੀਂ ਗੱਡੀਆਂ ਉੱਤਰ ਭਾਰਤ ਦੇ ਰੇਲਵੇ ਟਰੈਕਾਂ 'ਤੇ ਦੌੜਨਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਰੇਲਵੇ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੋਰ ਜ਼ਿਆਦਾ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਹਾਇਕ ਡੀ.ਆਰ.ਐਮ. ਨੇ ਕਿਹਾ ਕਿ ਫ਼ਿਲਹਾਲ ਸਿਰਫ਼ ਰਾਖਵੀਂਆਂ ਟਿਕਟਾਂ ਰਾਹੀਂ ਹੀ ਸਫ਼ਰ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਨਿਆ ਕਿ ਕਿਸਾਨ ਅੰਦੋਲਨ ਦੌਰਾਨ ਰੇਲਵੇ ਵੱਲੋਂ ਗੱਡੀਆਂ ਘਾਟੇ ਵਿੱਚ ਚਲਾਈਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜਲਦ ਉਮੀਦ ਹੈ ਕਿ ਇਸ ਦਾ ਕੋਈ ਹੱਲ ਨਿਕਲੇਗਾ।