ਲੁਧਿਆਣਾ 'ਚ ਕੋਰੋਨਾ ਦੇ 3 ਮਰੀਜ਼ ਹੋਏ ਠੀਕ, 48 ਘੰਟਿਆਂ 'ਚ ਨਹੀਂ ਆਇਆ ਨਵਾਂ ਮਾਮਲਾ - ਕੋਵਿਡ-19
🎬 Watch Now: Feature Video
ਲੁਧਿਆਣਾ: ਕਰੋਨਾ ਵਾਇਰਸ ਨੂੰ ਲੈ ਕੇ ਲੁਧਿਆਣਾ ਤੋਂ ਰਾਹਤ ਦੀ ਖ਼ਬਰ ਹੈ। ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ, ਉੱਥੇ ਹੀ 3 ਪੀੜਤ ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਇਨ੍ਹਾਂ 'ਚੋਂ 2 ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ ਤੇ ਇੱਕ ਮਰੀਜ਼ ਜਲੰਧਰ ਤੋਂ ਹਨ। ਜ਼ਿਲ੍ਹੇ 'ਚ ਹੁਣ ਮਹਿਜ਼ 10 ਮਾਮਲੇ ਹੀ ਕੋਰੋਨਾ ਵਾਇਰਸ ਦੇ ਐਕਟਿਵ ਹਨ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ 'ਚ ਹੁਣ ਤੱਕ 1161 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 1117 ਦੀ ਰਿਪੋਰਟ ਆ ਚੁੱਕੀ ਹੈ ਤੇ ਇਨ੍ਹਾਂ 'ਚੋਂ 1098 ਮਾਮਲੇ ਨੈਗੇਟਿਵ ਪਾਏ ਗਏ ਹਨ। ਜਦੋਂ ਕਿ 44 ਕੇਸਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।