ਰੂਪਨਗਰ ਦੇ ਪਿੰਡ ਬਹਿਰਾਮਪੁਰ 'ਚ ਰਾਜਨੀਤਕ ਆਗੂਆਂ ਦੀ ਨੋ ਐਂਟਰੀ
ਕਿਸਾਨ ਜੱਥੇਬੰਦੀਆਂ ਵੱਲੋਂ ਬੀਤੇ ਦਿਨ ਦਿੱਲੀ ਦੇ ਵਿੱਚ ਇੱਕ ਫ਼ੈਸਲਾ ਲੈ ਲਿਆ, ਜਿਸਦੇ ਵਿੱਚ ਪਿੰਡਾਂ ਦੇ ਵਿੱਚ ਰਾਜਨੀਤਿਕ ਲੋਕਾਂ ਵੱਲੋਂ ਆਉਣ ਦੀ ਮਨਾਹੀ ਦੀ ਗੱਲ ਕਹੀ ਗਈ ਸੀ, ਜਿਸ ਬਾਬਤ ਅੱਜ ਰੋਪੜ ਦੇ ਪਿੰਡ ਬਹਿਰਾਮਪੁਰ ਦੀ ਪੰਚਾਇਤ ਵੱਲੋਂ ਇਹ ਮਤਾ ਪਾਸ ਕੀਤਾ ਗਿਆ, ਕਿ ਕੋਈ ਵੀ ਰਾਜਨੀਤਕ ਧਿਰ ਚਾਹੇ ਮੌਜੂਦਾ ਪਾਰਟੀ ਹੋਵੇ, ਜਾਂ ਵਿਰੋਧੀ ਪਾਰਟੀ ਜਾਂ ਕਿਸੇ ਰਾਜਨੀਤਕ ਧਿਰ ਦਾ ਨੁਮਾਇੰਦਾ, ਜੋ ਪਿੰਡਾਂ ਵਿਚ ਵੋਟਾਂ ਮੰਗਣ ਦੇ ਲਈ ਆਵੇਗਾ, ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਲਈ ਪਿੰਡ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ, ਜੇਕਰ ਕੋਈ ਰਾਜਨੀਤਕ ਨੁਮਾਇੰਦਾ ਆਪਣੇ ਨਿੱਜੀ ਕੰਮ ਦੇ ਲਈ ਪਿੰਡਾਂ ਵਿੱਚ ਜਾਂਦਾ ਹੈ, ਅਤੇ ਰਾਜਨੀਤਿਕ ਤੌਰ ਦੇ ਉੱਤੇ ਆਪਣੀ ਸ਼ਮੂਲੀਅਤ ਨਹੀਂ ਪਾਉਂਦਾ ਤਾਂ ਉੱਥੇ ਇਹ ਮਤਾ ਲਾਗੂ ਨਹੀਂ ਹੋਵੇਗਾ।