ਬਲਬੀਰ ਸਿੰਘ ਤੋਂ 'ਬਲਬੀਰ ਸਿੰਘ ਸੀਨੀਅਰ' ਬਣਨ ਦੀ ਕਹਾਣੀ
🎬 Watch Now: Feature Video
ਚੰਡੀਗੜ੍ਹ: ਹਾਕੀ ਖੇਡ ਜਗਤ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਸੀਨੀਅਰ ਆਖਿਰ ਕਿਵੇਂ ਸੀਨੀਅਰ ਬਣੇ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਖੇਡ ਪੱਤਰਕਾਰ ਨਵਦੀਪ ਸਿੰਘ ਗਿੱਲ ਨਾਲ ਖਾਸ ਗੱਲਬਾਤ ਕੀਤੀ। ਨਵਦੀਪ ਗਿੱਲ ਨੇ ਦੱਸਿਆ ਕਿ ਕਦੇ ਸਮਾਂ ਸੀ ਕਿ ਭਾਰਤੀ ਟੀਮ ਵਿੱਚ ਇੱਕ ਨਹੀਂ ਬਲਕਿ 9-9 ਬਲਬੀਰ ਸਿੰਘ ਖੇਡਿਆ ਕਰਦੇ ਸਨ, ਕੋਈ ਬਲਬੀਰ ਸਿੰਘ ਆਰਮੀ ਦੇ ਵਿੱਚ, ਕੋਈ ਬਲਬੀਰ ਸਿੰਘ, ਕੋਈ ਪੰਜਾਬ ਪੁਲਿਸ ਅਲੱਗ-ਅਲੱਗ ਨਾਂਅ ਹੋਣ ਕਾਰਨ ਸਾਰਿਆਂ ਨੂੰ ਵੱਖ-ਵੱਖ ਨਾਂਅ ਵੀ ਦਿੱਤੇ ਗਏ। ਇੱਥੋਂ ਹੀ ਬਲਬੀਰ ਸਿੰਘ ਸੀਨੀਅਰ ਦਾ ਨਾਂਅ ਉਪਜਿਆ। ਨਵਦੀਪ ਗਿੱਲ ਮੁਤਾਬਕ ਉਨ੍ਹਾਂ ਦਾ ਬਲਬੀਰ ਸਿੰਘ ਸੀਨੀਅਰ ਨਾਲ ਖੂਨ ਦਾ ਰਿਸ਼ਤਾ ਸੀ। ਇਸ ਤੋਂ ਇਲਾਵਾ ਨਵਦੀਪ ਗਿੱਲ ਨੇ ਗੱਲਬਾਤ ਦੌਰਾਨ ਬਲਬੀਰ ਸਿੰਘ ਸੀਨੀਅਰ ਦੀ ਜ਼ਿੰਦਗੀ ਦੇ ਕਈ ਕਿੱਸੇ ਸਾਂਝੇ ਕੀਤੇ।