ਸ਼ਹੀਦ ਫੌਜੀ ਮਨਿੰਦਰ ਸਿੰਘ ਦੇ ਗਾਣੇ ਦੀ ਵੀਡੀਓ ਵਾਇਰਲ - ਫੌਜੀ ਮਨਿੰਦਰ ਸਿੰਘ
🎬 Watch Now: Feature Video
ਸ਼ਹੀਦ ਹੋਏ ਮਨਿੰਦਰ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸ਼ਹੀਦ ਹੋਣ ਤੋਂ ਪਹਿਲਾ ਆਪਣੇ ਜਜ਼ਬਾਤਾ ਨਾਲ ਭਰੇ ਹੋਏ ਗਾਣੇ ਨੂੰ ਗਾ ਰਹੇ ਸਨ। ਇਸ ਗਾਣੇ ਦੀਆਂ ਸਤਰਾਂ ਕੁਝ ਇਸ ਪ੍ਰਕਾਰ ਸਨ। 'ਸਾਨੂੰ ਹੋਏ ਨੂੰ ਆਜ਼ਾਦ ਭਾਵੇ ਹੋਗਏ ਕਈ ਸਾਲ, ਪਰ ਪੁਛਿਆ ਨਾ ਕਦੇ ਕਿਸੇ ਨੇ ਫੌਜੀਆ ਦਾ ਹਾਲ'। ਦੱਸਣਯੋਗ ਹੈ ਕਿ ਸਿਆਚਿਨ ਵਿੱਚ ਆਏ ਬਰਫ਼ੀਲੇ ਤੂਫ਼ਾਨ ਕਾਰਨ ਫੌਜ ਦੇ 4 ਜਵਾਨ ਤੇ 2 ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਸ਼ਹੀਦ ਹੋਏ ਜਵਾਨ ਗਸ਼ਤ ਕਰਨ ਵਾਲੀ ਟੀਮ ਦਾ ਹਿੱਸਾ ਸਨ। ਇਸ ਟੀਮ ਵਿੱਚ ਅੱਠ ਜਵਾਨ ਸ਼ਾਮਲ ਹਨ, ਜਿਨ੍ਹਾਂ ਚੋਂ 4 ਸ਼ਹੀਦ ਹੋ ਗਏ ਤੇ 2 ਕੁਲੀ ਵੀ ਬਰਫ਼ ਹੇਠਾਂ ਦੱਬ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।