ਮਿਊਜ਼ਿਕ ਡਾਇਰੈਕਟਰ ਵਿਨੋਦ ਰੱਤੀ ਦਾ ਹੁਨਰ ਲੋਕਾਂ ਲਈ ਬਣ ਰਿਹੈ ਮਿਸਾਲ - online khabran
🎬 Watch Now: Feature Video
ਕਿਹਾ ਜਾਂਦਾ ਹੈ ਕਿ ਜੇ ਰੱਬ ਕਿਸੇ ਨੂੰ ਕੋਈ ਕਮੀ ਦਿੰਦਾ ਹੈ ਤਾਂ ਉਸ ਨੂੰ ਕੁੱਝ ਵੱਖਰਾ ਹੁਨਰ ਵੀ ਦਿੰਦਾ ਹੈ। ਕਈ ਵਾਰ ਆਪਣੇ ਹੁਨਰ ਦੇ ਸਦਕਾ ਲੋਕ ਹੋਰਾਂ ਲਈ ਮਿਸਾਲ ਵੀ ਬਣ ਜਾਂਦੇ ਹਨ। ਅਜਿਹਾ ਹੀ ਇੱਕ ਵਿਲਖਣ ਦਿਵਿਆਂਗ ਹੈ ਵਿਨੋਦ ਰੱਤੀ। ਵਿਨੋਦ ਦਾ ਜਨਮ ਤੋਂ ਹੀ ਇੱਕ ਹੱਥ ਨਹੀਂ ਹੈ ਪਰ ਫਿਰ ਵੀ ਉਸ ਨੇ ਆਪਣੀ ਮਿਹਨਤ ਸਦਕਾ ਮਿਊਜ਼ਿਕ ਇਡਸਟਰੀ 'ਚ ਵੱਡਾ ਨਾਂਅ ਕਮਾਇਆ ਹੈ। ਮਿਊਜ਼ਿਕ ਡਾਇਰੈਕਟਰ ਵਿਨੋਦ ਨੇ ਕਈ ਪੰਜਾਬੀ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਸੰਗੀਤ ਦੇ ਨਾਲ-ਨਾਲ ਉਨ੍ਹਾਂ ਕਈ ਵੱਡੀਆਂ ਫਿਲਮਾਂ 'ਚ ਵੀ ਆਪਣੇ ਮਿਊਜ਼ਿਕ ਰਾਹੀਂ ਲੋਕਾਂ ਦਾ ਦਿਲ ਜਿੱਤਿਆ ਹੈ।