ਨਗਰ ਕੌਂਸਲ ਚੋਣਾਂ : ਰੂਪਨਗਰ 'ਚ ਕੁੱਲ 67% ਫੀਸਦੀ ਪਈਆਂ ਵੋਟਾਂ - ਰੂਪਨਗਰ
🎬 Watch Now: Feature Video
ਰੂਪਨਗਰ:ਜ਼ਿਲ੍ਹੇ 'ਚ 5 ਨਗਰ ਕੌਂਸਲ ਤੇ 1 ਨਗਰ ਪੰਚਾਇਤ ਚੋਣਾਂ ਲਈ ਵੋਟਿੰਗ ਹੋਈ, ਰੂਪਨਗਰ ਦੇ ਵਾਰਡ ਨੰਬਰ 1 ਅਤੇ ਨੰਗਲ ਦੇ ਵਾਰਡ ਨੰਬਰ 10 ਵਿੱਚ ਉਮੀਦਵਾਰਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਰੂਪਨਗਰ ਦੀਆਂ 6 ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣ ਲਈ ਵੋਟਿੰਗ ਦੋ ਥਾਵਾਂ ਨੂੰ ਛੱਡਕੇ ਬਾਕੀ ਥਾਵਾਂ ਤੇ ਲਗਭਗ ਸ਼ਾਂਤੀਪੂਰਨ ਸਮਾਪਤ ਹੋਈ। ਰੂਪਨਗਰ ਨਗਰ ਕੌਂਸਲ ਲਈ ਕੁੱਲ 67ਫੀਸਦੀ, ਸ੍ਰੀ ਅਨੰਦਪੁਰ ਸਾਹਿਬ ਲਈ 76.83% , ਨੰਗਲ 72.67%, ਮੋਰਿੰਡਾ 64.88%, ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ 70.59% ਫੀਸਦੀ ਵੋਟਿੰਗ ਹੋਈ। ਅਨੰਦਪੁਰ ਸਾਹਿਬ ਦੀ ਐਸਡੀਐਮ ਅਧਿਕਾਰੀ ਕਨੂੰ ਗਰਗ ਨੇ ਦੱਸਿਆ ਕਿ ਇੱਕ ਦੋ ਥਾਵਾਂ ਨੂੰ ਛੱਡ ਬਾਕੀ ਥਾਵਾਂ 'ਤੇ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਹੋਇਆਂ ਹਨ ਅਤੇ 17 ਤਰੀਕ ਨੂੰ ਵੋਟਾਂ ਦੀ ਗਿਣਤੀ ਮਗਰੋਂ ਨਤੀਜੇ ਆਉਣਗੇ।