ਵੋਟਾਂ ਲਈ ਗੁਰੂ ਨਾਨਕ ਸਾਹਿਬ ਦੀ ਦੁਹਾਈ ਦੇ ਰਿਹੈ ਮੁਹੰਮਦ ਸਦੀਕ - ਮੁਹੰਮਦ ਸਦੀਕ
🎬 Watch Now: Feature Video
ਚੋਣੀਂ ਵਾਤਾਵਰਣ ਨੂੰ ਲੈ ਕੇ ਸੂਬੇ ਵਿੱਚ ਹਰ ਰਾਜਨੀਤਿਕ ਪਾਰਟੀਆਂ ਵਲੋਂ ਲੋਕਾਂ ਵਿੱਚ ਜਾ ਕੇ ਸੰਬੋਧਨ ਕਰਨ ਦਾ ਦੌਰ ਜਾਰੀ ਹੈ। ਚੋਣਾਂ ਨੂੰ ਲੈ ਕੇ ਹਰ ਪਾਰਟੀ ਦਾ ਜ਼ੋਰ ਲਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਹਿੱਲੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਸੇ ਸਬੰਧ ਵਿੱਚ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦੇ ਹੋਏ ਅਕਾਲੀ ਅਤੇ ਬੀਜੇਪੀ ਵਾਲਿਆਂ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਵੇਲੇ 32,000 ਕਰੋੜ ਰੁਪਏ ਸੂਬੇ ਦੇ ਖ਼ਜ਼ਾਨੇ ਵਿਚੋਂ ਵਾਪਸ ਕੇਂਦਰ ਨੂੰ ਭੇਜ ਦਿੱਤੇ।
ਮੁਹੰਮਦ ਸਦੀਕ ਨੇ ਕਿਹਾ ਕਿ
"ਭਾਰਤ ਹੈ ਵਾਂਗ ਮੁੰਦਰੀ
ਤੇ ਵਿੱਚ ਨਗ ਪੰਜਾਬ ਦਾ
ਉੱਠੋ ਤੇ ਉੱਠ ਕੇ ਦੇਸ਼ ਦਾ ਮੂੰਹ-ਮੱਥਾ ਸਵਾਰੀਏ
ਮੁੜ ਕੇ ਪੰਜਾਬ ਸਾਜੀਏ
ਨਾਨਕ ਦੇ ਖੁਆਬ ਦਾ..."