ਸਾਂਸਦ ਸੰਤੋਖ ਚੌਧਰੀ ਨੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ
🎬 Watch Now: Feature Video
ਜਲੰਧਰ: ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਰੇਲਵੇ ਸਟੇਸ਼ਨ ਦਾ ਪਹਿਲਾਂ ਤੋਂ ਸੁੰਦਰੀਕਰਨ ਹੋਵੇਗਾ ਜਿਸ ਨੂੰ ਲੈ ਕੇ ਜਲੰਧਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਰੇਲਵੇ ਸਟੇਸ਼ਨ ਨੂੰ ਪਹਿਲਾਂ ਤੋਂ ਹੋਰ ਵੀ ਬਿਹਤਰ ਬਣਾਉਣ ਦੇ ਲਈ ਕੁਝ ਕੰਮ ਚੱਲ ਰਿਹਾ ਹੈ ਜਿਸ ਵਿਚ ਪਾਰਕਿੰਗ ਫੁਟਓਵਰ ਬਰਿੱਜ਼ ਐਕਸੀਲੇਟਰ ਵਗੈਰਾ ਹਨ। ਸਾਂਸਦ ਦੇ ਮੁਤਾਬਿਕ 6 ਮਈ ਤੱਕ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਇਸ ਦੇ ਇਲਾਵਾ ਇਸ ਨੂੰ ਹੋਰ ਪਹਿਲੇ ਤੋਂ ਬਿਹਤਰ ਬਣਾਉਣ ਦੇ ਲਈ ਕਈ ਅਹਿਮ ਕਦਮ ਵੀ ਚੁੱਕੇ ਜਾ ਰਹੇ ਹਨ।