ETV Bharat / entertainment

ਪਾਕਿਸਤਾਨ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਨੀਰੂ-ਸਰਤਾਜ ਦੀ ਇਹ ਫਿਲਮ, ਖੁਸ਼ੀ ਨਾਲ ਝੂਮ ਉੱਠੇ ਅਦਾਕਾਰ

ਹਾਲ ਹੀ ਵਿੱਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸਟਾਰਰ ਪੰਜਾਬੀ ਫਿਲਮ 'ਸ਼ਾਯਰ' ਨੂੰ ਲਹਿੰਦੇ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ ਹੈ।

Neeru Bajwa And Satinder Sartaaj
Neeru Bajwa And Satinder Sartaaj (Instagram @Satinder Sartaaj)
author img

By ETV Bharat Entertainment Team

Published : 16 hours ago

ਚੰਡੀਗੜ੍ਹ: ਭਾਰਤ ਸਮੇਤ ਕਈ ਮੁਲਕਾਂ ਵਿੱਚ ਰਿਲੀਜ਼ ਹੋ ਚੁੱਕੀ ਪੰਜਾਬੀ ਫਿਲਮ 'ਸ਼ਾਯਰ' ਹੁਣ ਲਹਿੰਦੇ ਪੰਜਾਬ ਦੇ ਸਿਨੇਮਾਘਰਾਂ ਦਾ ਵੀ ਸ਼ਿੰਗਾਰ ਬਣ ਚੁੱਕੀ ਹੈ, ਇਸ ਦੇ ਲੀਡ ਅਦਾਕਾਰ ਸਤਿੰਦਰ ਸਰਤਾਜ ਸਮੇਤ ਪੂਰੀ ਫਿਲਮ ਟੀਮ ਵੱਲੋਂ ਖੁਸ਼ੀ ਭਰਿਆ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

'ਨੀਰੂ ਬਾਜਵਾ ਐਂਟਰਟੇਨਮੈਂਟ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਸੰਗੀਤਮਈ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਹੈ। ਖੂਬਸੂਰਤ ਪ੍ਰੇਮ ਕਹਾਣੀ ਇਰਦ-ਗਿਰਦ ਬੁਣੀ ਗਈ ਉਕਤ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵੱਲੋਂ ਲੀਡ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਦੇ ਹੋਰਨਾਂ ਕਲਾਕਾਰਾਂ ਵਿੱਚ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖ਼ਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ, ਰੁਪਿੰਦਰ ਰੂਪੀ ਆਦਿ ਵੀ ਸ਼ੁਮਾਰ ਰਹੇ।

ਇਸ ਵਰ੍ਹੇ ਦੇ ਪਹਿਲੇ ਪੜ੍ਹਾਅ ਅਧੀਨ 19 ਅਪ੍ਰੈਲ 2024 ਨੂੰ ਰਿਲੀਜ਼ ਕੀਤੀ ਜਾ ਚੁੱਕੀ ਇਸ ਸੰਗੀਤਮਈ ਫਿਲਮ ਦੇ ਗਾਣਿਆਂ ਨੂੰ ਵੀ ਸੰਗੀਤ ਪ੍ਰੇਮੀਆਂ ਵੱਲੋਂ ਕਾਫ਼ੀ ਸਰਾਹਿਆ ਗਿਆ, ਜਿਸ ਵਿਚਲੇ ਗੀਤਾਂ ਦਾ ਸੰਗੀਤ ਬੀਟ ਮਨਿਸਟਰ, ਗੈਗਜ ਮਿਊਜ਼ਿਕ ਅਤੇ ਗੁਰਮੀਤ ਸਿੰਘ ਦੁਆਰਾ ਸੰਯੋਜਿਤ ਕੀਤਾ ਗਿਆ।

ਪਾਕਿ ਦਰਸ਼ਕਾਂ ਨੂੰ ਲੰਮੇਂ ਇੰਤਜ਼ਾਰ ਬਾਅਦ ਵੇਖਣ ਨੂੰ ਮਿਲ ਰਹੀ ਇਸ ਭਾਵਪੂਰਨ ਫਿਲਮ ਨੂੰ ਲਹਿੰਦੇ ਪੰਜਾਬ ਭਰ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜੋ 'ਜੱਟ ਐਂਡ ਜੂਲੀਅਟ 3', 'ਕੁੜੀ ਹਰਿਆਣੇ ਦੀ' ਅਤੇ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਤੋਂ ਬਾਅਦ ਬੈਕ-ਟੂ-ਬੈਕ ਰਿਲੀਜ਼ ਹੋਣ ਵਾਲੀ ਚੌਥੀ ਫਿਲਮ ਹੈ, ਜਿਸ ਨੂੰ ਉਧਰਲੇ ਦਰਸ਼ਕਾਂ ਦੀ ਵੇਖਣ ਸੰਬੰਧਤ ਲਗਾਤਾਰ ਕੀਤੀ ਜਾ ਰਹੀ ਫਰਮਾਇਸ਼ ਦੇ ਚੱਲਦਿਆਂ ਅਤੇ ਲੰਮੀ ਅਗਾਊਂ ਮੰਜ਼ੂਰੀ ਪ੍ਰਕਿਰਿਆ ਬਾਅਦ ਪ੍ਰਦਰਸ਼ਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.