ਗਲੀਆਂ ਮੁਹੱਲਿਆਂ 'ਚ ਹੁੰਦੇ ਅਪਰਾਧ ਨੂੰ ਰੋਕਣ ਲਈ ਪੁਲਿਸ ਦੀ ਅਹਿਮ ਭੂਮਿਕਾ: ਵਿਧਾਇਕ ਜਗਰੂਪ ਗਿੱਲ

🎬 Watch Now: Feature Video

thumbnail

By ETV Bharat Punjabi Team

Published : 3 hours ago

ਬਠਿੰਡਾ:  ਪੁਲਿਸ ਵੱਲੋਂ ਗਲੀ ਮਹੱਲਿਆਂ ਵਿੱਚ ਹੁੰਦੇ ਅਪਰਾਧ ਨੂੰ ਰੋਕਣ ਲਈ ਵੱਖ-ਵੱਖ ਗਲੀ ਮਹੱਲਿਆਂ ਵਿੱਚ ਪੁਲਿਸ ਪਿਕਟ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਗਲੀ ਮਹੱਲਿਆਂ ਵਿੱਚ ਅਪਰਾਧ ਕਰਨ ਵਾਲੇ ਲੋਕਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾ ਸਕੇ, ਜਾਂ ਉਹਨਾਂ ਨੂੰ ਅਪਰਾਧ ਕਰਨ ਤੋਂ ਰੋਕਿਆ ਜਾ ਸਕੇ। ਇਸ ਹੀ ਤਹਿਤ ਬਠਿੰਡਾ ਦੇ ਗੁਰੂ ਕੋਲ ਰੋਡ ਧੋਬੀਆਣਾ ਬਸਤੀ ਬਹਿਮਨ ਪੁਲ ਅਤੇ ਪੁਲਿਸ ਕਵਾਰਟਰਾਂ ਪੁਲਿਸ ਪਿਕਟ ਬਣਾਈਆਂ ਗਈਆਂ। ਇਹਨਾਂ ਪਿਕਟ ਦਾ ਉਦਘਾਟਨ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਗਲੀਆਂ ਮੁਹੱਲਿਆਂ ਵਿੱਚ ਹੋਣ ਵਾਲੇ ਅਪਰਾਧ ਅਤੇ ਨਸ਼ਾ ਤਸਕਰੀ ਦੇ ਕਾਰੋਬਾਰ ਨੂੰ ਰੋਕਣ ਲਈ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਉਹਨਾਂ ਵੱਲੋਂ ਬੈਠਕਾ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਥਾਵਾਂ ਦੀ ਚੋਣ ਕੀਤੀ ਗਈ ਸੀ ਜਿਨਾਂ 'ਤੇ ਪਿਛਲੇ ਸਮੇਂ ਦੌਰਾਨ ਸਭ ਤੋਂ ਵੱਧ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ। ਇਹਨਾਂ ਅਪਰਾਧਾਂ ਨੂੰ ਰੋਕਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੰਗਾ ਕਦਮ ਚੁੱਕਦੇ ਹੋਏ, ਪੁਲਿਸ ਪਿਕਟ ਬਣਾਈਆਂ ਗਈਆਂ ਹਨ। ਜਿੱਥੇ ਹਰ ਸਮੇਂ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ ਤਾਂ ਜੋ ਕੋਈ ਵੀ ਅਪਰਾਧ ਵਾਪਰਨ 'ਤੇ ਤੁਰੰਤ ਮੌਕੇ 'ਤੇ ਪਹੁੰਚਣਗੇ, ਉੱਥੇ ਹੀ ਅਪਰਾਧ ਨੂੰ ਰੋਕਣ ਵਿੱਚ ਵੀ ਪੁਲਿਸ ਕਰਮਚਾਰੀਆਂ ਦਾ ਅਹਿਮ ਰੋਲ ਰਹੇਗਾ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.