ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਨੇੜੇ ਪੰਜ ਤੇਜ਼ ਰਫ਼ਤਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਹ ਗੱਡੀਆਂ ਬਰਨਾਲਾ ਤੋਂ ਲੁਧਿਆਣਾ ਸਾਈਡ ਵੱਲ ਨੂੰ ਜਾ ਰਹੀਆਂ ਸਨ। ਸਭ ਤੋਂ ਅੱਗੇ ਜਾ ਰਹੀ ਗੱਡੀ ਅੱਗੇ ਆਵਾਰਾ ਪਸ਼ੂ ਆ ਗਏ, ਜਿਸ ਕਾਰਨ ਗੱਡੀ ਚਾਲਕ ਨੇ ਬ੍ਰੇਕ ਲਗਾ ਦਿੱਤੇ ਅਤੇ ਪਿੱਛਲੀਆਂ ਗੱਡੀਆਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸਾਰੀਆਂ ਆਪਸ ਵਿੱਚ ਟਕਰਾ ਗਈਆਂ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਜੱਗਾ ਸਿੰਘ ਨੇ ਦੱਸਿਆ ਕਿ ਅੱਜ ਪੰਜ ਗੱਡੀਆਂ ਬਰਨਾਲਾ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀਆਂ ਸਨ। ਸਭ ਤੋਂ ਅੱਗੇ ਜਾ ਰਹੀ ਗੱਡੀ ਦੇ ਅੱਗੇ ਆਵਾਰਾ ਪਸ਼ੂ ਆ ਗਏ, ਜਿਸ ਕਾਰਨ ਗੱਡੀ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੇ। ਜਦਕਿ ਪਿੱਛੇ ਆ ਰਹੀਆਂ ਗੱਡੀਆਂ ਵਾਲਿਆਂ ਤੋਂ ਕੰਟਰੋਲ ਨਹੀਂ ਹੋਇਆ। ਜਿਸ ਕਾਰਨ ਸਾਰੀਆਂ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਉਹਨਾਂ ਕਿਹਾ ਕਿ ਦੋ ਗੱਡੀਆਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਹੈ। ਜਦਕਿ ਜੇਕਰ ਬਾਕੀਆਂ ਦੀ ਆਪਸ ਵਿੱਚ ਗੱਲ ਚੱਲ ਰਹੀ ਹੈ, ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਉਹਨਾਂ ਕਿਹਾ ਕਿ ਸਾਰੀਆਂ ਹੀ ਗੱਡੀਆਂ ਦਾ ਮਾਲੀ ਨੁਕਸਾਨ ਹੋਇਆ ਹੈ। ਕਿਉਂਕਿ ਅੱਗੇ ਪਿੱਛੇ ਤੋਂ ਗੱਡੀਆਂ ਆਪਸ ਵਿੱਚ ਟਕਰਾਉਣ ਕਾਰਨ ਗੱਡੀਆਂ ਨੁਕਸਾਨੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸੱਟ ਫ਼ੇਟ ਤੋਂ ਵੀ ਸਭ ਦਾ ਬਚਾਅ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਨੂੰਨ ਅਨੁਸਾਰ ਜੋ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।
- ਲੁਧਿਆਣਾ ਦੇ ਬੁੱਢੇ ਨਾਲੇ ਨੂੰ ਬੰਨ ਲਾਉਣ ਦਾ ਮਾਮਲਾ: ਪ੍ਰਦਰਸ਼ਨਕਾਰੀਆਂ ਨੇ ਤੋੜਿਆ ਚਾਰ ਲੇਅਰ ਸੁਰੱਖਿਆ ਘੇਰਾ, ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ ਜਾਮ
- ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ, ਗਲ਼ 'ਚ ਤਖ਼ਤੀ ਅਤੇ ਹੱਥ 'ਚ ਬਰਸ਼ਾ ਫੜ੍ਹ ਸੇਵਾ 'ਚ ਹੋਏ ਹਾਜ਼ਿਰ
- ਬੁੱਢੇ ਨਾਲੇ ਦੇ ਖਿਲਾਫ ਪ੍ਰਦਰਸ਼ਨ ਕਰਨ ਪਹੁੰਚੇ ਲੋਕਾਂ ਵੱਲੋਂ ਲੁਧਿਆਣਾ-ਫਿਰੋਜ਼ਪੁਰ ਰੋਡ ਕੀਤਾ ਗਿਆ ਜਾਮ, ਰਾਹਗੀਰ ਪ੍ਰੇਸ਼ਾਨ
ਅਵਾਰਾ ਪਸ਼ੂ ਬਣ ਰਹੇ ਮੁਸੀਬਤ
ਇਸ ਦੌਰਾਨ ਹਾਜ਼ਰ ਗੱਡੀ ਚਾਲਕਾਂ ਅਤੇ ਲੋਕਾਂ ਦਾ ਕਹਿਣਾ ਸੀ ਕਿ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਅਤੇ ਸਰਕਾਰਾਂ ਇਹਨਾਂ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਵਿੱਚ ਨਾਕਾਮ ਰਹੀਆਂ ਹਨ। ਇਹਨਾਂ ਸੜਕਾਂ ਉਪਰ ਘੁੰਮਦੇ ਪਸ਼ੂਆਂ ਕਾਰਨ ਰੋਜ਼ਾਨਾ ਅਨੇਕਾਂ ਸੜਕ ਹਾਦਸੇ ਵਾਪਰਦੇ ਹਨ, ਜਿਸਨੂੰ ਰੋਕਣ ਲਈ ਸਰਕਾਰਾਂ ਤੇ ਪ੍ਰਸਾਸ਼ਨ ਨੂੰ ਉਚਿਤ ਕਦਮ ਚੁੱਕਣ ਦੀ ਲੋੜ ਹੈ।