ਕੇਂਦਰੀ ਜੇਲ੍ਹ ਪਟਿਆਲਾ ਚੋਂ ਮੁੜ ਬਰਾਮਦ ਹੋਏ ਮੋਬਾਇਲ ਤੇ ਪੁੜੀਆਂ - ਕੇਂਦਰੀ ਜੇਲ੍ਹ ਪਟਿਆਲਾ
🎬 Watch Now: Feature Video
ਪਟਿਆਲਾ ਦੀ ਕੇਂਦਰੀ ਜੇਲ ਵਿੱਚੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਰਚ ਅਭਿਆਨ ਦੇ ਤਹਿਤ ਵੱਖ-ਵੱਖ ਕੈਦੀਆਂ ਕੋਲੋ ਮੋਬਾਇਲ ਫੋਨ, ਚਾਰਜਰ ਅਤੇ ਜਰਦੇ ਦੀਆਂ ਪੁੜੀਆ ਮਿਲ ਰਹੀਆਂ ਹਨ। ਇਸ ਦੀ ਜਾਣਕਾਰੀ ਥਾਣਾ ਤ੍ਰਿਪੜੀ ਦੇ ਮੁੱਖੀ ਹਰਵਿੰਦਰ ਸਿੰਘ ਢਿੱਲੋਂ ਨੇ ਦਿੱਤੀ ਅਤੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਕੇਂਦਰੀ ਸੁਧਾਰ ਘਰ ਦੇ 2 ਕੈਦੀਆਂ ਤੋਂ ਡਬਲ ਸਿਮ ਮੋਬਾਇਲ ਅਤੇ ਇਕ ਪ੍ਰਿੰਸ ਨਾਂਅ ਦੇ ਕੈਦੀ ਤੋਂ ਜਰਦੇ ਦੀ ਪੁੜੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।