ਵਿਧਾਇਕ ਸੰਦੋਆ ਨੇ ਨੂਰਪੁਰ ਬੇਦੀ 'ਚ ਅਨਾਜ ਮੰਡੀ ਦਾ ਕੀਤਾ ਦੌਰਾ - ਕਿਸਾਨਾਂ ਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ
🎬 Watch Now: Feature Video
ਰੂਪਨਗਰ: ਬਲਾਕ ਨੂਰਪੁਰ ਬੇਦੀ ਦੇ ਪਿੰਡ ਡੂਮੇਵਾਲ ਵਿਖੇ ਅਨਾਜ ਮੰਡੀ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ। ਇਸ ਮੌਕੇ ਵਿਧਾਇਕ ਨੂੰ ਕਿਸਾਨਾਂ ਤੇ ਆੜ੍ਹਤੀਆਂ ਨੇ ਇੱਕ ਸ਼ੈਲਰ ਮਾਲਕ ਵੱਲੋਂ ਝੋਨਾ ਨਾ ਚੁਕੇ ਜਾਣ ਦੇ ਸਬੰਧ ਵਿੱਚ ਜਾਣੂੰ ਕਰਵਾਇਆ। ਮੌਕੇ 'ਤੇ ਵਿਧਾਇਕ ਸੰਦੋਆ ਨੇ ਸਮੱਸਿਆ ਸਬੰਧੀ ਡੀਐਮ ਮਾਰਕਫੈਡ ਨਾਲ ਗੱਲ ਕੀਤੀ, ਜਿਨ੍ਹਾਂ ਨੇ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਵਿਧਾਇਕ ਸੰਦੋਹਾ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਸ਼ੈਲਰ ਦਾ ਲਾਇਸੰਸ ਰੱਦ ਕਰਵਾਇਆ ਜਾਵੇਗਾ ਅਤੇ ਇਸ ਮੰਡੀ ਨੂੰ ਹੋਰ ਸ਼ੈੱਲਰ ਨਾਲ ਅਟੈਚ ਕੀਤਾ ਜਾਵੇ।